ਯੋਗੇਸ਼ ਸ਼ਰਮਾ, ਭਦੌੜ

ਡਾ. ਜੈ ਸਿੰਘ ਮਠਾੜੂ ਬਲੱਡ ਡੋਨਰਜ਼ ਕਲੱਬ ਦੀਪਗੜ੍ਹ ਵੱਲੋਂ ਕਰਵਾਏ ਪਲੇਠੇ ਤੀਆਂ ਦੇ ਮੇਲੇ ਨੇ ਅਮਿੱਟ ਛਾਪ ਛੱਡਦਿਆਂ ਖੂਬ ਧਾਂਕ ਜਮਾਈ। ਪਿੰਡ ਦੇ ਪਾਰਕ 'ਚ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਭਿਆਚਾਰਕ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਲੜਕੀਆਂ ਤੇ ਅੌਰਤਾਂ ਨੇ ਸ਼ਮੂਲੀਅਤ ਕਰਕੇ ਲੋਕ ਬੋਲੀਆਂ ਤੇ ਲੋਕ ਨਾਚ ਗਿੱਧੇ ਦੀ ਧਮਾਲ ਪਾਉਂਦਿਆਂ ਚੰਗਾ ਰੰਗ ਬੰਨਿ੍ਹਆ। ਮੁੱਖ ਮਹਿਮਾਨ ਵਜੋਂ ਪਹੁੰਚੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਐੱਮਡੀ ਮੈਡਮ ਨਵਨੀਤ ਕੌਰ ਗਿੱਲ ਤੇ ਮੈਡਮ ਏਨਸੀ ਜੇੈਸ਼ਨ ਵਾਈਸ ਪਿੰ੍ਸੀਪਲ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ ਸਮਾਗਮ ਤੋਂ ਖੁਸ਼ ਹੋ ਕੇ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਕਲੱਬ ਨੂੰ ਦਿੱਤੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇਜਿੰਦਰ ਸਿੰਘ, ਸਰਕਲ ਇਨਚਾਰਜ ਮੋਨੂੰ ਸ਼ਰਮਾ, ਮਿੰਕੂ ਸ਼ਰਮਾ ਤੇ ਕੁਲਵਿੰਦਰ ਸਿੰਘ ਬਰਾੜ ਉਚੇਚੇ ਤੌਰ 'ਤੇ ਮੌਜ਼ੂਦ ਰਹੇ। ਥਾਣਾ ਭਦੌੜ ਤੋਂ ਜਸਮੇਲ ਸਿੰਘ ਏਐਸਆਈ ਤੇ ਪਰਮਦੀਪ ਸਿੰਘ ਹੌਲਦਾਰ ਨੇ ਵੀ ਹਾਜ਼ਰੀ ਭਰੀ। ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀ ਗਿੱਧਾ ਟੀਮ ਨੇ ਮੈਡਮ ਸਰੋਜ ਗਰਗ ਦੀ ਅਗਵਾਈ ਹੇਠ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੂਬ ਵਾਹ ਵਾਹ ਖੱਟੀ। ਬੀਬੀ ਵੀਰਪਾਲ ਕੌਰ ਤੇ ਸਰਬਜੀਤ ਕੌਰ ਦੇ ਯੋਗਦਾਨ ਸਦਕਾ ਉਨਾਂ੍ਹ ਦਾ ਉਚੇਚਾ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਪਿੰ੍ਸੀਪਲ ਭੁਪਿੰਦਰ ਸਿੰਘ ਿਢੱਲੋਂ ਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਲੜਕੀਆਂ ਨੂੰ ਨੱਚਣ ਟੱਪਣ ਤੇ ਆਪਣੇ ਮਨ ਦੇ ਵਲਵਲੇ ਪ੍ਰਗਟ ਕਰਨ ਦਾ ਮੰਚ ਮੁਹੱਈਆ ਕਰਵਾਉਂਦੇ ਹਨ, ਉੱਥੇ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਪ੍ਰਬੰਧਕਾਂ ਵੱਲੋਂ ਭਵਿੱਖ 'ਚ ਅਜਿਹੇ ਮੇਲੇ ਹੋਰ ਵੀ ਸੁਚਾਰੂ ਢੰਗ ਨਾਲ ਕਰਵਾਉਣ ਦੇ ਅਹਿਦ ਨਾਲ ਪ੍ਰਬੰਧਕਾਂ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ੍ਹ ਦਾ ਯਾਦਗਾਰੀ ਚਿੰਨਾਂ੍ਹ ਨਾਲ ਸਨਮਾਨ ਕੀਤਾ। ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਕਲੱਬ ਵੱਲੋਂ ਬੂਟੇ ਵੰਡ ਕੇ ਉਨਾਂ੍ਹ ਦੀ ਸਹੀ ਦੇਖ ਭਾਲ ਕਰਨ ਦੀ ਅਪੀਲ ਕੀਤੀ ਗਈ। ਕਲੱਬ ਨੇ ਹਾਜ਼ਰੀਨ ਲਈ ਰਿਫਰੈਸ਼ਮੈਂਟ ਦਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ। ਬੀਬੀ ਚਰਨਜੀਤ ਕੌਰ ਨੇ ਮੇਲੇ ਦੀ ਸਫ਼ਲਤਾ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ 33 ਸਾਲ ਦੇ ਸਮੇਂ ਦੌਰਾਨ ਮੈਂ ਪਹਿਲੀ ਵਾਰ ਅਜਿਹਾ ਇਤਿਹਾਸਕ ਮੇਲਾ ਦੇਖਿਆ ਹੈ। ਇਸ ਮੌਕੇ ਗੁਰਮੁੱਖ ਸਿੰਘ, ਡਾ ਬਲਵਿੰਦਰ ਸਿੰਘ, ਬਲਦੇਵ ਸਿੰਘ, ਰਛਪ੍ਰਰੀਤ ਸਿੰਘ, ਜਗਸੀਰ ਸਿੰਘ ਿਢੱਲੋਂ ਫੋਟੋਗ੍ਰਾਫਰ, ਅਮਨਦੀਪ ਸਿੰਘ, ਦਲਜੀਤ ਸਿੰਘ, ਗੁਰਸ਼ਰਨ ਸਿੰਘ, ਅਕਾਸ਼ਦੀਪ ਸਿੰਘ ਕਾਲੂ, ਸਾ.ਸਰਪੰਚ ਬਲਜੀਤ ਕੌਰ, ਸਾ. ਸਰਪੰਚ ਗੁਰਮੇਲ ਕੌਰ, ਪੰਚ ਗੁਰਮੇਲ ਕੌਰ, ਜਸਵੀਰ ਕੌਰ ਧਰਮ ਪਤਨੀ ਸਰਪੰਚ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ 'ਚ ਅਹਿਮ ਹਸਤੀਆਂ ਨੇ ਹਾਜ਼ਰੀ ਭਰੀ।