v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਐੱਸ ਐੱਸ ਡੀ ਕਾਲਜ ਬਰਨਾਲਾ ਦੇ ਵਿਦਿਆਰਥੀ,ਅਧਿਆਪਕ ਤੇ ਪ੍ਰਬੰਧਕ ਸੜਕ ਦੇ ਨਿਰਮਾਣ ਨੂੰ ਲੰਮੇ ਸਮੇਂ ਤੋਂ ਲੈ ਕੇ ਅਧੂਰੇ ਪਏ ਵਿਕਾਸ ਕਾਰਜਾਂ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। । ਉਨ੍ਹਾਂ ਕਾਲਜ ਦੇ ਬਾਹਰ ਸੜਕ ਤੇ ਸੀਵਰੇਜ ਦੇ ਪੱਟੇ ਵੱਡੇ ਟੋਇਆਂ ਅਤੇ ਮਿੱਟੀ ਦੇ ਢੇਰਾਂ ਤੋਂ ਅੱਕ ਕੇ ਹਾਈਵੇ ਸੜਕ ਤੇ ਧਰਨਾ ਲਗਾ ਦਿੱਤਾ । ਉਨ੍ਹਾਂ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਉੱਥੇ ਹੀ ਜਲਦੀ ਇਸ ਨੂੰ ਮੁਕੰਮਲ ਕਰਕੇ ਇਸ ਸੜਕ ਨੂੰ ਨਿਰਵਿਘਨ ਕਰਨ ਦੀ ਮੰਗ ਰੱਖੀ । ਲਗਾਤਾਰ ਇਕ ਘੰਟੇ ਤੋਂ ਵਿਦਿਆਰਥੀ ਅਧਿਆਪਕ ਪ੍ਰਬੰਧਕ ਰੋਸ ਪ੍ਰਗਟ ਕਰਦਿਆਂ ਧਰਨਾ ਦੇ ਰਹੇ ਹਨ ।

Posted By: Tejinder Thind