ਕਰਮਜੀਤ ਸਿੰਘ ਸਾਗਰ, ਧਨੌਲਾ

ਸਿਵਲ ਸਰਜਨ ਬਰਨਾਲਾ ਜਸਵੀਰ ਸਿੰਘ ਅੌਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਐਮਓ ਧਨੌਲਾ ਦੀ ਯੋਗ ਅਗਵਾਈ ਹੇਠ ਪਿੰਡ ਕੱਟੂ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਦੇ ਬੱਚਿਆਂ ਨੂੰ ਵਿਸ਼ਵ ਹਲਕਾਓ ਦਿਵਸ ਮੌਕੇ ਸਿਹਤ ਟੀਮ ਵੱਲੋਂ ਸੁਚੱਜੇ ਢੰਗ ਨਾਲ ਵਿਸ਼ਵ ਹਲਕਾਓ ਦਿਵਸ 'ਤੇ ਬਚਾਓ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਕੁੱਤਾ ਹਲਕਾਓ ਦਾ ਸ਼ਕਿਾਰ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਕੁੱਤਾ ਕੱਟੇ ਤਾਂ ਪਹਿਲਾਂ ਜ਼ਖ਼ਮ ਨੂੰ ਡਿਟੋਲ ਆਦਿ ਨਾਲ ਧੋਵੋ, ਉਪਰੰਤ ਜਿਨ੍ਹੀ ਜਲਦੀ ਹੋ ਸਕੇ ਨੇੜੇ ਦੇ ਹਸਪਤਾਲ ਤੋਂ ਐਂਟੀ ਰੇਬੀਜ ਟੀਕੇ ਲਗਵਾਓ, ਜੋਕਿ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲਗਾਏ ਜਾਂਦੇ ਹਨ । ਬੱਚਿਆਂ ਨੂੰ ਇਸ ਮੌਕੇ ਦੱਸਿਆ ਗਿਆ ਕਿ ਜੇਕਰ ਕੁੱਤਾ ਪਾਲਤੂ ਹੈ, ਪਤਾ ਕਰੋ ਕਿ ਉਸ ਦੇ ਲੱਗਣ ਵਾਲੇ ਟੀਕੇ ਲੱਗੇ ਹੋਏ ਹਨ।ਜੇਕਰ ਕੁੱਤਾ ਅਵਾਰਾ ਹੈ ਤਾਂ ਉਸ ਤੇ ਨਜ਼ਰ ਰੱਖੋ ਕਿ ਕੁੱਤਾ ਕੱਟਣ ਤੋਂ ਬਾਅਦ ਜਿਉਂਦਾ ਹੈ ਜਾਂ ਮਰ ਗਿਆ। ਬੱਚਿਆਂ ਨੂੰ ਸਿਹਤ ਕਰਮਚਾਰੀਆਂ ਨੇ ਆਪਣੇ -ਆਪਣੇ ਵਿਚਾਰਾਂ ਰਾਹੀਂ ਹਲਕਾਓ ਸਬੰਧੀ ਜਾਣਕਾਰੀ ਦਿੱਤੀ। ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਤੋਂ ਇਸ ਜਾਣਕਾਰੀ 'ਤੇ ਆਪਣੀ ਹਾਜ਼ਰੀ 'ਚ ਇਸ ਵਿਸ਼ੇ 'ਤੇ ਲੇਖ ਲਿਖਣ ਦਾ ਕੰਪੀਟੀਸ਼ਨ ਕਰਵਾਇਆ, ਜੋ ਬੱਚਿਆਂ ਦੀ ਸਮਝ ਦੇਖਦੇ ਹੋਏ ਬਹੁਤ ਵਧੀਆ ਢੰਗ ਨਾਲ ਵਿਸ਼ੇ 'ਤੇ ਲੇਖ ਲਿਖੇ। ਇਸ ਮੌਕੇ ਅਮਨਪ੍ਰਰੀਤ ਕੌਰਸੀ.ਐਚ.ਓ., ਜੁਝਾਰ ਸਿੰਘ ਮ.ਪ.ਹ.ਵ.(ਮੇ) , ਗੁਰਜੀਤ ਕੌਰ ਏ.ਐਨ. ਐਮ. ਤੇ ਆਸ਼ਾ ਵਰਕਰ ਹਾਜ਼ਰ ਸਨ। ਸਕੂਲ ਦੇ ਹੈਡ ਮਾਸਟਰ ਤੇ ਸਮੂਹ ਸਟਾਫ਼ ਹਾਜ਼ਰ ਸੀ।