ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਜ਼ਿਲ੍ਹਾ ਬਰਨਾਲਾ 'ਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 420927 ਖੁਰਾਕਾਂ ਲਾਈਆਂ ਜਾ ਚੁਕੀਆਂ ਹਨ, ਜਿਨਾਂ੍ਹ 'ਚੋਂ 100067 ਲੋਕਾਂ ਦਾ ਸੰਪੂਰਨ ਟੀਕਾਕਰਨ ਹੋਇਆ ਹੈ ਤੇ 320860 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ। 320860 ਲੋਕਾਂ ਨੂੰ ਦੂਜੀ ਖੁਰਾਕ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਤੇ ਸਿਹਤ ਵਿਭਾਗ ਵੱਲੋਂ 30 ਅਕਤੂਬਰ ਤੇ 31 ਅਕਤੂਬਰ ਨੂੰ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ ਕੁੱਲ 4. 50 ਲੱਖ ਦੀ ਆਬਾਦੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹੈ, ਜਿਨਾਂ੍ਹ ਨੂੰ ਕੋਰੋਨਾ ਵੈਕਸੀਨ ਲੱਗਣੀ ਹੈ। ਇਨਾਂ੍ਹ 'ਚੋਂ 27907 ਉਹ ਹਨ, ਜਿਨਾਂ੍ਹ ਦੇ ਪਹਿਲੀ ਖੁਰਾਕ ਲੱਗੇ ਨੂੰ 85 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਉਹਨਾਂ ਦੀ ਦੂਜੀ ਖੁਰਾਕ ਲੱਗਣੀ ਹੈ। ਉਨਾਂ੍ਹ ਕਿਹਾ ਕਿ 320860 ਲੋਕਾਂ ਨੂੰ ਦੂਜੀ ਖੁਰਾਕ ਲਗਾਉਣ ਲਈ ਵਿਸ਼ੇਸ਼ ਕੈਂਪ ਸਿਵਲ ਹਸਪਤਾਲ ਬਰਨਾਲਾ, ਸਰਕਾਰੀ ਹਸਪਤਾਲ ਤਪਾ, ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਧਨੌਲਾ, ਕਮਿਊਨਟੀ ਹੈਲਥ ਸੈਂਟਰ (ਸੀਐੱਚਸੀ) ਮਹਿਲ ਕਲਾਂ, ਕਮਿਊਨਟੀ ਹੈਲਥ ਸੈਂਟਰ (ਸੀਐੱਚਸੀ) ਭਦੌੜ ਤੇ ਕਮਿਊਨਟੀ ਹੈਲਥ ਸੈਂਟਰ (ਸੀਐਚ ਸੀ) ਚੰਨਵਾਲ ਵਿਖੇ ਲਗਾਏ ਜਾਣਗੇ। ਇਨ੍ਹਾਂ ਕੈਂਪਾਂ 'ਤੇ ਪਹੁੰਚਣ ਵਾਲੇ ਲੋਕ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ ਅਤੇ ਉਹਨਾਂ ਨੂੰ ਪਹਿਲੀ ਖੁਰਾਕ ਲਗਵਾਏ ਨੂੰ ਘੱਟੋ ਘੱਟ 85 ਦਿਨ ਹੋ ਚੁੱਕੇ ਹੋਣ। ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ੍ਹ ਟੀਕਾਕਰਨ ਕੈਂਪਾਂ 'ਚ ਸਰਕਾਰੀ ਮੁਲਾਜ਼ਮ / ਆਗਾਮੀ ਵਿਧਾਨ ਸਭਾ ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਕਰਮਚਾਰੀਆਂ ਦਾ ਪਹਿਲ ਦੇ ਆਧਾਰ 'ਤੇ ਟੀਕਾਕਰਣ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ, ਸਹਾਇਕ ਕਮਿਸ਼ਨਰ ਜਨਰਲ ਦੇਵਦਰਸ਼ ਵੀ ਹਾਜ਼ਰ ਸਨ।