ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਆਗਰਾ ਗੈਂਗ ਨਾਲ ਜੁੜੇ 6 ਮੁੱਖ ਮੈਂਬਰਾਂ ਨੂੰ ਮਾਨਯੋਗ ਅਦਾਲਤ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਨਰੋਲਾ ਫ਼ਰਮ ਕੰਪਨੀ ਟਿਊਟ੍ਰੇਕ ਹੈਲਥ ਕੇਅਰ ਦੇ ਡਾਇਰੈਕਟਰ ਗੌਰਵ ਅਰੋੜਾ ਤੇ ਆਗਰਾ ਗੈਂਗ ਦੇ ਮੈਂਬਰ ਜਤਿੰਦਰ ਅਰੋੜਾ ਉਰਫ਼ ਵਿੱਕੀ ਵਾਸੀ ਕਮਲਾ ਨਗਰ ਨਿਯੂ ਆਗਰਾ ਨੂੰ ਐਫ਼ਆਰਆਰ ਨੰਬਰ 344 ਥਾਣਾ ਸਿਟੀ1 ਬਰਨਾਲਾ 'ਚ ਸ਼ਾਮਲ ਕੀਤਾ ਸੀ।

ਆਗਰਾ ਗੈਂਗ ਦੇ ਸਰਗਨਾ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਹਰੀਸ਼ ਭਾਟੀਆ, ਨਿਵਾਸੀ ਹਰੀ ਪਰਬਤ ਖੇਤਰ ਦੇ ਖਟਕੀ ਪਾੜਾ ਤੋਂ ਐੱਫਆਈਆਰ ਨੰਬਰ -95 ਥਾਣਾ ਮਹਿਲ ਕਲਾਂ ਦੇ ਤਹਿਤ ਫਿਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਪੁਲਿਸ ਰਿਮਾਂਡ ਲਿਆ ਹੈ।

ਇਸੇ ਤਰ੍ਹਾਂ ਇਸ ਕੇਸ ਦੇ ਮੱਖ ਤੇ ਕੇਸ ਦੇ ਸ਼ੁਰੂਆਤੀ ਮੁਲਜ਼ਮ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਨੂੰ ਧਨੌਲਾ ਨਸ਼ਾ ਤਸਕਰੀ ਦੇ ਦਰਜ ਕੇਸ 'ਚ ਪ੍ਰੋਡਕਸ਼ਨ ਵਾਰੰਟ 'ਤੇ ਪੁਲਿਸ ਰਿਮਾਂਡ ਤੇ ਲਿਆ ਸੀ। ਇਸ ਤੋਂ ਇਲਾਵਾ ਗੌਰਵ ਅਗਰਵਾਲ, ਧੀਰੇਂਦਰ ਕੁਮਾਰ, ਜਤਿੰਦਰ ਅਰੋੜਾ ਉਰਫ਼ ਵਿੱਕੀ ਜੋ ਕਿ ਆਗਰਾ ਗੈਂਗ ਦੇ ਹਨ, ਜਿਨ੍ਹਾਂ ਦਾ ਅਦਾਲਤ ਪਾਸੋਂ 26 ਸਤੰਬਰ ਤੱਕ ਦਾ ਰਿਮਾਂਡ ਲਿਆ ਸੀ।

26 ਸਤੰਬਰ ਨੂੰ ਰਿਮਾਂਡ ਖਤਮ ਹੋਣ ਦੇ ਇਨ੍ਹਾਂ ਨੂੰ ਫ਼ਿਰ ਤੋਂ ਮਾਨਯੋਗ ਜੱਜ ਕੁਲਵਿੰਦਰ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਪਰ ਅਦਾਲਤ ਵਲੋਂ ਕੋਈ ਰਿਮਾਂਡ ਨਾ ਦਿੰਦਿਆਂ ਇਨ੍ਹਾਂ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ 'ਚ ਭੇਜਣ ਦਾ ਹੁਕਮ ਸੁਣਾਇਆ ਗਿਆ।

ਸ਼ਨਿਚਰਵਾਰ ਨੂੰ ਨਸ਼ਾ ਤਸਕਰੀ ਮਾਮਲੇ 'ਚ ਆਗਰਾ ਗੈਂਗ ਦੀ ਪਹਿਲੀ ਕੜੀ ਦੇ ਮੁਲਜ਼ਮ ਨਰੇਸ਼ ਕੁਮਾਰ ਉਰਫ਼ ਰਿੰਕੂ ਮਿੱਤਲ ਨੂੰ ਮਿਲਣ ਉਸ ਦੀ ਮਾਤਾ, ਪਤਨੀ ਤੇ ਦੋਸਤ ਪਹੁੰਚੇ। ਜਿਸ ਦੌਰਾਨ ਰਿੰਕੂ ਦੀ ਮਾਤਾ ਆਪਣੇ ਬੇਟੇ ਨੂੰ ਦੇਖ ਕੇ ਭਾਵੁਕ ਹੋ ਗਈ।

ਸੁਪਰੀਮ ਕੋਰਟ ਦੇ ਐਡਵੋਕੇਟ ਸਾਹਿਲ ਮੁੰਜਾਲ ਨੇ ਦੱਸਿਆ ਕਿ ਦੋਵੇਂ ਮਾਲਕਾਂ ਕ੍ਰਿਸ਼ਨ ਅਰੋੜਾ ਤੇ ਗੌਰਵ ਅਰੋੜਾ ਨੂੰ ਇਨਸਾਫ਼ ਦਿਵਾਉਣ ਦੇ ਲਈ ਹਰ ਤਰ੍ਹਾਂ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦਾ ਹੱਕ ਖੋਹ ਰਹੀ ਹੈ।

Posted By: Jagjit Singh