ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਸ਼੍ਰੀ ਨੈਣਾਂ ਦੇਵੀ ਲੰਗਰ ਕਮੇਟੀ ਤਪਾ- ਿਢੱਲਵਾ ਵੱਲੋ ਸੋਮਵਾਰ ਨੂੰ ਨਵਰਾਤੇ ਨੈਣਾਂ ਦੇਵੀ ਮੰਦਿਰ ਦੇ ਹਾਲ 'ਚ ਛੋਲੇ-ਪੂਰੀਆਂ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਮੌਕੇ ਲੰਗਰ ਕਮੇਟੀ ਦੇ ਪੁਰਾਣੇ ਤੇ ਸਰਗਰਮ ਆਗੂ ਰਾਜਿੰਦਰ ਕੁਮਾਰ ਮਾਲਾ, ਸੁਰਿੰਦਰ ਕੁਮਾਰ ਗਰਗ, ਕ੍ਰਿਸ਼ਨ ਲਾਲ ਗਰਗ, ਧਰਮਪਾਲ ਸ਼ਰਮਾ, ਵਿਨੋਦ ਕੁਮਾਰ ਬਦਰਾ, ਭੂਸ਼ਨ ਘੜੈਲਾ, ਸ਼ਾਮ ਲਾਲ ਹਲਵਾਈ, ਸੀਤਾ ਰਾਮ ਆਈਸ ਕਰੀਮ ਵਾਲਾ, ਸੰਜੇ ਕੁਮਾਰ, ਪੂਰਨ ਚੰਦ, ਪੇ੍ਮ ਰਾਈਆ, ਹਰਵਿੰਦਰ ਕੁਾਮਰ ਰਿੰਕੂ, ਵਾਸੂ ਮਿੱਤਲ, ਮਨੋਜ ਕੁਮਾਰ, ਗੋਪਾਲ ਕ੍ਰਿਸਨ ਗੋਪੀ, ਧਰਮਾ ਸਿੰਘ, ਭੂਸ਼ਣ ਪੰਡਿਤ, ਭੋਲਾ ਰਾਮ ਪੱਖੋ, ਰਾਜਾ ਰਾਮ ਪੰਡਿਤ ਿਢੱਲਵਾ, ਵੀਰੀ ਹਲਵਾਈ ਆਦਿ ਮੈਂਬਰ ਹਾਜਰ ਸਨ। ਇਸ ਮੌਕੇ ਧਰਮਪਾਲ ਸ਼ਰਮਾ, ਭੂਸ਼ਨ ਸ਼ਰਮਾ, ਰਾਜਿੰਦਰ ਕੁਮਾਰ ਮਾਲਾ ਤੇ ਪੇ੍ਮ ਰਾਈਆ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਹ ਲੰਗਰ ਸ਼੍ਰੀ ਨੈਣਾਂ ਦੇਵੀ ਲੰਗਰ ਕਮੇਟੀ ਵੱਲੋ ਹਰ ਮਹੀਨੇ ਦੇ ਪਹਿਲੇ ਐਤਵਾਰ ਲਗਾਇਆ ਜਾਇਆ ਕਰੇਗਾ। ਉਨਾਂ ਇਹ ਵੀ ਕਿਹਾ ਜੇ ਕਿਸੇ ਵੀ ਦਾਨੀ ਸੱਜਣ ਨੇ ਲੰਗਰ ਦੀ ਸੇਵਾ ਲੈਣੀ ਹੋਵੇ ਤਾਂ ਉਹ ਲੰਗਰ ਕਮੇਟੀ ਦੇ ਉੱਕਤ ਮੈੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮਾਂ ਦੁਰਗਾ ਨੂੰ ਭੋਗ ਲਗਾਕੇ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ ਮੈਬਰਾਂ ਤੋਂ ਇਲਾਵਾ ਡਾ. ਗੁਰਦੇਵ ਬਾਂਸਲ, ਗੋਪਾਲ ਬਦਰਾ, ਮੋਜੀ ਸ਼ਹਿਣਾ, ਦਰਸ਼ਨ ਕੁਮਾਰ ਆਦਿ ਸ਼ਹਿਰੀ ਹਾਜ਼ਰ ਸਨ।