ਪੱਤਰ ਪੇ੍ਰਰਕ, ਬਰਨਾਲਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਮੋਤੀਆ ਮੁਕਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਪਿੰਡ ਸੇਖਾ ਦੇ ਡੇਰਾ ਬਾਬਾ ਟਹਿਲ ਦਾਸ ਜੀ ਵਿਖੇ ਮੁਫ਼ਤ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡੇਰਾ ਸੰਤ ਕ੍ਰਿਸ਼ਨ ਮੁਨੀ ਜੀ, ਸੰਤ ਬਾਬਾ ਵੈਲਫੇਅਰ ਸਪੋਰਟਸ ਕਲੱਬ ਸੇਖਾ ਤੇ ਛੋਟੇ ਸਾਹਿਬਜਾਦੇ ਸੁਸਾਇਟੀ ਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਕੈਂਪ ਦੌਰਾਨ ਸਿਵਲ ਸਰਜਨ ਡਾ. ਜ਼ਸਵੀਰ ਸਿੰਘ ਅੌਲਖ ਨੇ ਵੀ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਡਾ. ਇੰਦੂ ਬਾਂਸਲ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਤੇ ਰੈੱਡ ਕਰਾਸ ਵਲੋਂ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ 36 ਦੇ ਕਰੀਬ ਮਰੀਜ਼ਾਂ ਦੇ ਲੈੱਜ ਪਾਏ ਜਾਣਗੇ। ਇਸ ਮੌਕੇ ਕਲੱਬ ਪ੍ਰਬੰਧਕਾਂ ਵਲੋਂ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ. ਬ੍ਜੇਸ ਕੁਮਾਰ, ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ, ਸਰਪੰਚ ਸੁਰਜੀਤ ਸਿੰਘ, ਗੁਰਪ੍ਰਰੀਤ ਸਿੰਘ ਪੰਚ ਸੇਖਾ, ਮੁਕੰਦ ਸਿੰਘ ਸੇਖਾ ਆਦਿ ਵੀ ਹਾਜ਼ਰ ਸਨ।