ਕਰਮਜੀਤ ਸਿੰਘ ਸਾਗਰ, ਧਨੌਲਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਅਤਰ ਸਿੰਘ ਵਾਲਾ ਵਿਖੇ ਪਿੰਡ ਇਕਾਈ ਦੀ ਚੋਣ ਕੀਤੀ ਗਈ, ਜਿਸ 'ਚ ਸਰਬਸੰਮਤੀ ਨਾਲ ਇਕਾਈ ਪ੍ਰਧਾਨ ਹਰਬੰਸ ਸਿੰਘ, ਜਨਰਲ ਸੱਕਤਰ ਬਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਿਨਾਮ ਸਿੰਘ, ਸੱਕਤਰ ਗੁਰਮੇਲ ਸਿੰਘ, ਮੀਤ ਪ੍ਰਧਾਨ ਮਿੱਠੂ ਸਿੰਘ, ਨਿਰਮਲ ਦਾਸ ਪ੍ਰਰੈੱਸ ਸੱਕਤਰ ਤੇ ਜਗਤਾਰ ਸਿੰਘ ਖਜਾਨਚੀ ਚੁਣੇ ਗਏ। ਇਸ ਮੌਕੇ ਪਵਿੱਤਰ ਸਿੰਘ ਲਾਲੀ ਜਿਲ੍ਹਾ ਪ੍ਰਧਾਨ, ਮਨਜੀਤ ਰਾਜ਼ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਜਨਰਲ ਸੱਕਤਰ, ਮੋਹਨ ਸਿੰਘ ਮੀਤ ਪ੍ਰਧਾਨ ਰੂੜੇਕੇਕਲਾਂ ਜਿਲ੍ਹਾ ਆਗੂ, ਮਹਿੰਦਰ ਸਿੰਘ ਮਾਨ ਪ੍ਰਧਾਨ ਧਨੌਲਾ, ਰਾਣਾ ਧਾਲੀਵਾਲ ਮੀਤ ਪ੍ਰਧਾਨ ਬਲਾਕ ਬਰਨਾਲਾ, ਸੁਖਪਾਲ ਸਿੰਘ ਸੱਕਤਰ ਇਕਾਈ ਅਸਪਾਲ ਖੁਰਦ ਹਾਜ਼ਰ ਸਨ।