ਸਟਾਫ਼ ਰਿਪੋਰਟਰ, ਬਰਨਾਲਾ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ 55ਵਾਂ ਜਨਮ ਦਿਹਾੜਾ ਤੇ ਆਜ਼ਾਦੀ ਦਿਹਾੜਾ ਸਾਧ ਸੰਗਤ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਤਿੰਨੋ ਬਲਾਕਾਂ 'ਚ ਸਾਧ ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਯੋਗ ਅਗਵਾਈ 'ਚ ਬੂਟੇ ਲਗਾਓ ਮੁਹਿੰਮ ਤਹਿਤ 12 ਹਜ਼ਾਰ ਬੂਟੇ ਲਗਾਏ ਗਏ ਤੇ ਦਰਖ਼ਤ ਬਣਨ ਤੱਕ ਉਨਾਂ੍ਹ ਦੀ ਸਾਂਭ ਸੰਭਾਲ ਦਾ ਜਿੰਮਾ ਵੀ ਚੁੱਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬਰਨਾਲਾ/ਧਨੌਲਾ ਦੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ, ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਤੇ ਬਲਾਕ ਤਪਾ/ਭਦੌੜ ਦੇ ਅਸ਼ੋਕ ਇੰਸਾਂ ਨੇ ਦੱਸਿਆ ਕਿ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਸਾਧ ਸੰਗਤ ਨੇ 75ਵਾਂ ਆਜ਼ਾਦੀ ਦਿਹਾੜਾ ਬੂਟੇ ਲਗਾ ਕੇ ਪੂਰੇ ਉਤਸਾਹ ਤੇ ਜੋਸ਼ ਨਾਲ ਮਨਾਇਆ। ਇਸ ਮੌਕੇ ਵੱਖ ਵੱਖ ਥਾਵਾਂ 'ਤੇ ਜਗਦੇਵ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਸੰਜੀਵ ਇੰਸਾਂ, ਬਲਜਿੰਦਰ ਇੰਸਾਂ, ਤਰਸੇਮ ਇੰਸਾਂ, ਮੰਗਤ ਰਾਏ ਇੰਸਾਂ, ਭੰਗੀਦਾਸ ਜਗਪ੍ਰਰੀਤ ਸਿੰਘ ਇੰਸਾਂ, ਭੰਗੀਦਾਸ ਗੁਰਚਰਨ ਸਿੰਘ ਇੰਸਾਂ, ਭੰਗੀਦਾਸ ਬਲਵੀਰ ਸਿੰਘ ਇੰਸਾਂ, ਕੁਲਵੰਤ ਕੌਰ ਇੰਸਾਂ, ਸਿੰਦਰ ਕੌਰ ਇੰਸਾਂ, ਵੀਰਪਾਲ ਕੌਰ ਇੰਸਾਂ, ਮਮਤਾ ਇੰਸਾ, ਸੁਖਵਿੰਦਰ ਕੌਰ ਇੰਸਾਂ, ਰਿੰਪੀ ਇੰਸਾਂ, ਰਾਜ ਰਾਣੀ ਇੰਸਾਂ, ਰਮਾ ਇੰਸਾਂ ਆਦਿ ਤੋਂ ਇਲਾਵਾ ਸਾਧ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ। ਥਾਣਾ ਸਦਰ ਐਸਐਚਓ ਗੁਰਤਾਰ ਸਿੰਘ ਨੇ ਸੰਗਤ ਦੇ ਉਪਰਾਲੇ ਦੀ ਸ਼ਲਾਘਾ ਕੀਤੀ।