ਬੰਧਨਤੋੜ ਸਿੰਘ, ਹੰਡਿਆਇਆ

ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਮਸਲੇ ਵਿਚਾਰੇ ਗਏ ਤੇ ਪਿਛਲੀ ਕਾਰਗੁਜ਼ਾਰੀ ਦੀ ਰਿਪੋਟ ਪੜ੍ਹੀ ਗਈ। ਆਗੂਆਂ ਕਿਹਾ ਕਿ 18,19 ਤੇ 20 ਅਗਸਤ ਨੂੰ ਲਖੀਮਪੁਰ ਖੀਰੀ ਵਿਖੇ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸਨ 'ਚ ਬਰਨਾਲਾ ਜ਼ਿਲ੍ਹੇ 'ਚੋਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ। ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਦੀ ਮੈਂਬਰਸ਼ਪਿ ਵੀ ਪਿੰਡਾਂ 'ਚੋਂ ਕਰਕੇ ਜਮਾਂ ਕਰਵਾਉਣ ਲਈ ਵੀ ਡਿਊਟੀ ਲਗਾਈ ਗਈ ਹੈ। ਉਨਾਂ੍ਹ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਵੱਲੋਂ 17 ਤੇ 18 ਅਗਸਤ ਨੂੰ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਵਿਖੇ ਆਲ ਇੰਡੀਆ ਕਿਸਾਨ ਮਹਾਂਸਭਾ ਦੀ ਮੀਟਿੰਗ ਰੱਖੀ ਗਈ ਹੈ, ਜਿਸ 'ਚ 18 ਰਾਜਾਂ ਦੇ ਮੁੱਖ ਆਗੂ ਪਹੁੰਚ ਰਹੇ ਹਨ। ਜ਼ਲਿ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਨੇ ਦੱਸਿਆ ਕਿ ਪੰਜਾਬ 'ਚ ਗੁਲਾਬੀ ਸੁੰਡੀ ਤੇ ਹਰੇ ਤੇਲੇ ਕਾਰਨ ਖ਼ਰਾਬ ਹੋਏ ਨਰਮੇ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤੇ ਜੋ ਡੰਗਰਾਂ 'ਚ ਨਾਮੁਰਾਦ ਬਿਮਾਰੀ ਪਾਈ ਜਾ ਰਹੀ ਹੈ, ਉਸ ਬਾਬਤ ਫੌਰੀ ਕਦਮ ਚੁੱਕੇ ਜਾਣ। ਪਿੰਡਾਂ 'ਚ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾਣ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਉਨਾਂ੍ਹ ਕਿਹਾ ਕਿ ਕਈ ਪਸ਼ੂ ਪਾਲਕਾਂ ਦੇ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਮੌਕੇ ਬਾਰਾ ਸਿੰਘ ਬਦਰਾ, ਰਾਜ ਸਿੰਘ ਸੰਧੂ ਕਲਾਂ, ਨਿਰਮਲ ਸਿੰਘ ਬਦਰਾ, ਮੱਘਰ ਸਿੰਘ, ਜੀਤ ਸਿੰਘ ਰੂੜੇਕੇ ਕਲਾਂ ਤੇ ਹੋਰ ਆਗੂ ਹਾਜ਼ਰ ਹੋਏ।