ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਚੋਣ ਪ੍ਰਚਾਰ ਦੇ ਆਖ਼ਰੀ ਦਿਨ ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਭਦੌੜ ਵਿਚ ਰੋਡ ਸ਼ੋਅ ਕੀਤੇ। ਇਸ ਦੌਰਾਨ ਸੈਂਕੜੇ ਟਰੈਕਟਰ, ਕਾਰਾਂ, ਜੀਪਾਂ ਵਾਲਾ ਰੋਡ ਸ਼ੋਅ ਅਨਾਜ ਮੰਡੀ ਭਦੌੜ ਤੋਂ ਸ਼ੁਰੂ ਹੋ ਕੇ ਦੀਪਗੜ੍ਹ, ਰਾਮਗੜ੍ਹ, ਮੱਝੂ ਕੇ, ਜੰਗੀਆਣਾ, ਬੀਹਲੀ, ਤਲਵੰਡੀ, ਸ਼ਹਿਣਾ, ਛੰਨਾ ਗੁਲਾਬ ਸਿੰਘ ਵਾਲਾ, ਨੈਣੇਵਾਲ ਆਦਿ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਲੰਘਿਆ।

ਇਸ ਮੌਕੇ ਮੁੱਖ ਮੰਤਰੀ ਚੰਨੀ ਨਾਲ ਹਲਕੇ ਦੇ ਸਾਬਕਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਅਨੀਤ ਮਿੱਤਲ ਭਦੌੜ, ਸੁਸ਼ੀਲ ਬਾਂਸਲ ਮਹਿਲ ਕਲਾਂ, ਵਿਜੈ ਭਦੌੜੀਆ, ਦੀਪਕ ਬਜਾਜ, ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅਜੈ ਕੁਮਾਰ ਗਰਗ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਸੁਰਿੰਦਰ ਕੌਰ ਬਾਲੀਆ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਮਲਕੀਤ ਕੌਰ ਸਹੋਤਾ, ਸਰਪੰਚ ਸੁਰਿੰਦਰਪਾਲ ਗਰਗ, ਬਾਘ ਸਿੰਘ ਮਾਨ, ਰਜਿੰਦਰ ਕੌਰ ਮੀਮਸਾ, ਰਾਜਵੀਰ ਸਿੰਗਲਾ ਹਾਜ਼ਰ ਸਨ।

Posted By: Jatinder Singh