ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਸੋਮਵਾਰ ਨੂੰ ਪੀਆਰਟੀਸੀ ਬਰਨਾਲਾ ਡਿਪੂ 'ਚ ਪ੍ਰਧਾਨ ਨਿਰਪਾਲ ਸਿੰਘ ਪੱਪੂ, ਚੇਅਰਮੈਨ ਰਣਬੀਰ ਸਿੰਘ ਰਾਣਾ ਤੇ ਸੁਖਪਾਲ ਸਿੰਘ ਪਾਲਾ ਮੀਤ ਪ੍ਰਧਾਨ ਦੀ ਅਗਵਾਈ 'ਚ ਪੰਜਾਬ ਦੀ ਚੰਨੀ ਸਰਕਾਰ ਖ਼ਿਲਾਫ਼ ਭਰਵੀਂ ਗੇਟ ਰੈਲੀ ਕੀਤੀ ਗਈ। ਜਿਸ 'ਚ ਵੱਖ ਵੱਖ ਬੁਲਾਰੇ ਸ਼ਾਮਲ ਹੋਏ। ਸੰਬੋਧਨ ਕਰਦਿਆਂ ਪ੍ਰਧਾਨ ਨਿਰਪਾਲ ਸਿੰਘ ਪੂੱਪੂ ਨੇ ਕਿਹਾ ਕਿ ਚੰਨੀ ਸਰਕਾਰ ਨੇ ਕਿਹਾ ਕਿ ਸੀ ਉਹ 20 ਦਿਨਾਂ 'ਚ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰ ਦੇਣਗੇ ਪਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ, ਜਿਸਦੇ ਰੋਸ ਵਜੋਂ ਸੋਮਵਾਰ ਨੂੰ ਪੰਜਾਬ ਦੇ ਸਾਰੇ ਬੱਸ ਅੱਡਿਆਂ 'ਚ ਪੀਆਰਟੀਸੀ\ਪਨਬੱਸ ਤੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਜੇਕਰ ਚੰਨੀ ਸਰਕਾਰ ਉਨਾਂ੍ਹ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਬੱਸਾਂ ਸਣੇ ਬੱਸ ਅੱਡਿਆਂ 'ਚ ਚੰਨੀ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾਵੇਗਾ ਤੇ ਜੇਕਰ ਸਰਕਾਰ ਿਫ਼ਰ ਵੀ ਕੋਈ ਹੱਲ ਨਹੀ ਕਰੇਗੀ ਤਾਂ 23 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਗੁਰਮੇਲ ਸਿੰਘ ਕਲਰਕ, ਰਾਜਪਾਲ ਸਿੰਘ ਕਲਰਕ, ਲਖਵਿੰਦਰ ਕਲਰਕ, ਹਨੀ ਕਲਰਕ, ਗੁਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਮਨਦੀਪ ਸਿੰਘ, ਸੁਖਵੰਤ ਸਿੰਘ, ਵਰਿੰਦਰ ਕਪੂਰ, ਲਖਵਿੰਦਰ ਸਿੰਘ, ਭਰਪੂਰ ਸਿੰਘ, ਮਨਪ੍ਰਰੀਤ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।