ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 'ਚ ਜ਼ਿਲ੍ਹਾ ਚੋਣ ਅਫਸਰ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਡਬਲਿਊਡੀ ਵੋਟਰਾਂ ਲਈ ਪੋਿਲੰਗ ਸਟੇਸ਼ਨ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸਹਿਤ ਨੋਡਲ ਅਫਸਰ (ਪੀਡਬਲਿਊਡੀ ਵੋਟਰ) ਤੇਆਵਾਸਪ੍ਰਰੀਤ ਕੌਰ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਕਮ ਏਡੀਸੀ (ਜ) ਦੀ ਅਗਵਾਈ 'ਚ ਹਰ ਵਿਧਾਨ ਸਭਾ ਹਲਕੇ 'ਚ ਇਕ ਪੀਡਬਲਿਊਡੀ ਪੋਿਲੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਹਲਕੇ 'ਚ ਸਰਕਾਰੀ ਪ੍ਰਰਾਈਮਰੀ ਸਕੂਲ ਪੱਤੀ ਬਾਜਵਾ ਨੂੰ ਪੀਡਬਲਿਊਡੀ ਪੋਿਲੰਗ ਸਟੇਸ਼ਨ ਵਜੋਂ ਸਥਾਪਿਤ ਕੀਤਾ ਗਿਆ। ਇਸ ਤੋਂ ਇਲਾਵਾ ਪੋਿਲੰਗ ਸਟੇਸ਼ਨਾਂ 'ਤੇ ਪੀਡਬਲਿਊਡੀ ਵੋਟਰਾਂ ਲਈ ਵੀਲ ਚੇਅਰਾਂ ਤੇ ਉਨਾਂ ਨੂੰ ਲਿਆਉਣ ਤੇ ਲਿਜਾਣ ਲਈ ਕਰੀਬ 60 ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਡਬਲਿਊਡੀ ਵੋਟਰਾਂ ਦੀ ਮਦਦ ਲਈ ਸਾਰੇ ਪੋਿਲੰਗ ਸਟੇਸ਼ਨਾਂ 'ਤੇ ਵਲੰਟੀਅਰ ਵੀ ਲਾਏ ਗਏ, ਜਿਨਾਂ ਵੱਲੋਂ ਵੋਟਰਾਂ ਲਈ ਸੇਵਾਵਾਂ ਮੁਹੱਈਆ ਕਰਾਈਆਂ ਗਈਆਂ। ਇਸ ਮੌਕੇ ਬਾਜਵਾ ਪੱਤੀ ਪੋਿਲੰਗ ਸਟੇਸ਼ਨ 'ਤੇ ਵੋਟ ਪਾਉਣ ਪੁੱਜੇ 80 ਸਾਲ ਦੇ ਬਾਬੂ ਸਿੰਘ ਨੇ ਦੱਸਿਆ ਕਿ ਪੈਰ 'ਤੇ ਸੱਟ ਲੱਗਣ ਕਾਰਨ ਉਹ ਵੋਟ ਪਾਉਣ ਤੋਂ ਅਸਮਰੱਥ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਵਿਸ਼ੇਸ਼ ਵਾਹਨਾਂ ਦੇ ਪ੍ਰਬੰਧਾਂ ਸਦਕਾ ਉਸ ਨੂੰ ਘਰ ਤੋਂ ਪੋਿਲੰਗ ਬੂਥ 'ਤੇ ਲਿਜਾਇਆ ਗਿਆ, ਜਿਸ ਸਦਕਾ ਉਸ ਨੇ ਆਪਣੀ ਵੋਟ ਪਾਈ ਹੈ।