ਬਰਨਾਲਾ : ਰਾਮਗੜ੍ਹੀਆ ਰੋਡ 'ਤੇ ਸੀਵਰੇਜ ਜਾਮ ਤੇ ਓਵਰਫਲੋਅ ਤੋਂ ਪਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਟੈਂਕੀ 'ਤੇ ਸਵੇਰੇ 8 ਵਜੇ ਚੜ੍ਹ ਕੇ ਸੀਵਰੇਜ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਅਮਨ ਸੰਧੂ, ਰਾਜਿੰਦਰ ਸਿੰਘ ਦਰਾਕਾ, ਮਨਦੀਪ ਸਿੰਘ ਰਾਜੂ ਆਦਿ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਖੇਤਰ 'ਚ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾਂਦਾ, ਉਦੋਂ ਤਕ ਉਹ ਟੈਂਕੀ ਤੋਂ ਹੇਠਾਂ ਨਹੀਂ ਆਉਣਗੇ। ਇਸ ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ-1 ਦੇ ਪ੍ਰਭਾਰੀ ਇੰਸਪਕੈਟਰ ਗੁਰਵੀਰ ਸਿੰਘ ਮੌਕੇ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ।

Posted By: Amita Verma