ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਬੀਤੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਨੂੰ ਸਮਰਪਿਤ ਲਿਖਾਰੀ ਸਭਾ (ਰਜਿ.) ਬਰਨਾਲਾ ਵਲੋਂ ਸਥਾਨਕ ਐਸ. ਡੀ. ਕਾਲਜ ਬਰਨਾਲਾ ਵਿਖੇ ਵਿਸ਼ਾਲ ਪੋ੍. ਪ੍ਰਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ, ਡੀਨ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕੀਤੀ। ਪ੍ਰਧਾਨਗੀ ਮੰਡਲ 'ਚ ਜੰਗੀਰ ਸਿੰਘ ਜਗਤਾਰ,, ਸਰੂਪ ਸਿਆਲਵੀ,, ਸੰਤੋਖ ਸਿੰਘ, ਓਮ ਪ੍ਰਕਾਸ਼ ਗਾਸੋਠ, ਤੇਜਵੰਤ ਮਾਨ,, ਡਾ. ਸਤਨਾਮ ਸਿੰਘ ਜੱਸਲ, ਤਰਲੋਚਨ ਮੀਰ ਧਾਲੀਵਾਲ,, ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਡਾ. ਰਾਹੁਲ ਰੁਪਾਲ ਆਦਿ ਸੁਸ਼ੋਭਿਤ ਸਨ। ਇਸ ਮੌਕੇ ਪੋ੍. ਪ੍ਰਰੀਤਮ ਸਿੰਘ ਰਾਹੀ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ। ਡਾ. ਤੇਜਵੰਤ ਮਾਨ ਤੇ ਓਮ ਪ੍ਰਕਾਸ਼ ਗਾਸੋ ਨੇ ਕਵਿਤਾਵਾਂ ਤੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਦੂਜੇ ਦੌਰ 'ਚ ਸਾਹਿਤਕਾਰ ਤੇਜਿੰਦਰ ਚੰਡਿਹੋਕ ਨੇ ਪੋ੍. ਪ੍ਰਰੀਤਮ ਸਿੰਘ ਰਾਹੀ ਦਾ ਕਾਵਿ ਚਿੰਤਨ ਬਾਰੇ ਖੋਜ ਪੱਤਰ ਪੜਿ੍ਹਆ। ਉਪਰੰਤ ਪੋ੍. ਪ੍ਰਰੀਤਮ ਸਿੰਘ ਰਾਹੀ ਯਾਦਗਾਰੀ ਪੁਰਸਕਾਰ 2021 ਹੋਰ ਪੁਰਸਕਾਰਾਂ ਨਾਲ ਲੇਖਕਾਂ ਦਾ ਸਨਮਾਨ ਕੀਤਾ ਗਿਆ। ਪੋ੍. ਰਾਹੀ ਯਾਦਗਾਰੀ ਪੁਰਸਕਾਰ ਸਮਾਣਾ ਦੇ ਪ੍ਰਸਿੱਧ ਪ੍ਰਗਤੀਵਾਦੀ ਸ਼ਾਇਰ ਤਰਲੋਚਨ ਮੀਰ ਧਾਲੀਵਾਲ ਨੂੰ,, ਮੁਹਾਂਦਰਾ ਪੁਰਸਕਾਰ ਉੱਘੇ ਕਹਾਣੀਕਾਰ ਸਰੂਪ ਸਿਆਲਵੀ,, ਨਵ ਸਥਾਪਿਤ ਸ਼ਾਇਰਾ ਹਰਦੀਪ ਬਾਵਾ ਨੂੰ, ਹਰਿਲਾਭ ਕੌਰ ਪੁਰਸਕਾਰ ਤੇ ਨਵ ਪ੍ਰਤਿਭਾ ਪੁਰਸਕਾਰ ਰਵੀ ਸ਼ੇਰਗਿੱਲ (ਅਮਰੀਕਾ),, ਸ਼ਾਇਰ ਕੁਲਵਿੰਦਰ ਵਿਰਕ ਕੋਟਕਪੂਰਾ,, ਚਿੰਤਕ ਡਾ. ਰਕੇਸ਼ ਸ਼ਰਮਾ ਮਾਲੇਰਕੋਟਲਾ,, ਜਸਵੀਰ ਕੌਰ ਬਦਰਾ ਤੇ ਰਜਨੀਸ਼ ਕੋਰ ਬਬਲੀ ਬਰਨਾਲਾ ਨੂੰ ਦਿਤੇ ਗਏ। ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਤ੍ਰੈਮਾਸਿਕ ਮੈਗਜੀਨ 'ਮੁਹਾਂਦਰਾ' ਦਾ ਅਕਤੂਬਰ-ਦਸੰਬਰ 2021 ਅੰਕ ਲੋਕ ਅਰਪਣ ਵੀ ਕੀਤਾ ਗਿਆ।