ਸਟਾਫ਼ ਰਿਪੋਰਟਰ, ਬਰਨਾਲਾ : ਸ਼ੁੱਕਰਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਪਵਿੱਤਰ ਦਿਹਾੜੇ 'ਤੇ ਸ਼ਹਿਰ ਤਪਾ ਦੇ ਸਮੂਹ ਮੰਦਰ ਜਿੱਥੇ ਜਗਮਗ ਕਰ ਰਹੇ ਸਨ, ਉੱਥੇ ਹੀ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਤੇ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਤੇ ਮੁਹੱਲਿਆਂ 'ਚੋਂ ਸ੍ਰੀ ਕ੍ਰਿਸ਼ਨ-ਰਾਧਾ ਰਾਣੀ ਦੇ ਨਾਮ ਦਾ ਜਾਪ ਕਰਦੇ ਹੋਏ ਪ੍ਰਭਾਤ ਫੇਰੀ ਕੱਢੀ ਗਈ। ਇਸ ਸਮੇ ਸੁੰਦਰ ਸੁੰਦਰ ਭਜਨਾਂ ਰਾਹੀ ਪ੍ਰਭਾਤ ਫੇਰੀ 'ਚ ਸ਼ਾਮਲ ਹੋਈ ਸੰਗਤ ਤੇ ਭਗਤਾ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਰਾਜਿੰਦਰ ਲਵਲੀ, ਅਜੇ ਕੁਮਾਰ, ਮਦਨ ਲਾਲ ਭੱਟਾ, ਵਰਿੰਦਰ ਗਰਗ, ਇੰਦਰਸੈਨ, ਰਮੇਸ਼ ਕੁਮਾਰ ਮੇਸ਼ੀ, ਸੁਸ਼ੀਲ ਕੁਮਾਰ ਤਾਜੋ, ਪੇ੍ਮ ਕੁਮਾਰ, ਰਾਧਾ ਰਾਮ, ਭੋਲਾ ਰਾਮ ਚਾਉਕੇ, ਰਾਜੂ, ਸ਼ਾਹ ਬਿਹਾਰੀ, ਵਿਜੈ ਘੁੰਨਸ ਤੋਂ ਇਲਾਵਾ ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਰਿੰਕੂ ਮੌੜ, ਅਜੇ ਬਾਂਸਲ ਬੋਬੀ, ਦੀਪਕ ਗਰਗ, ਕਰਮਜੀਤ ਸਿੰਘ, ਸੁਭਾਸ਼ ਕਾਂਸਲ, ਅਨਿਲ ਭੈਣੀ, ਵਿਜੇ ਧੂਰਕੋਟੀਆ, ਵਨੀਤ ਗਰਗ, ਸਤਪਾਲ ਪੱਖੋ, ਗੀਤਾ ਭਵਨ ਦੇ ਸ਼ਾਸਤਰੀ ਕਾਲਾ ਰਾਮ ਤੇ ਵੱਡੀ ਗਿਣਤੀ 'ਚ ਅੌਰਤਾਂ ਸ਼ਾਮਲ ਸਨ, ਜਿੰਨਾਂ ਨੇ ਭਜਨਾਂ ਰਾਹੀ ਖੂਬ ਰੰਗ ਬੰਨਿਆ ਤੇ ਰੋਣਕਾਂ ਲਾਈਆਂ।