ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਵੀਰਵਾਰ ਦਿਨ ਚੜ੍ਹਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਿਟੀ ਇਕ ਦੇ ਮੁਖੀ ਇੰਸਪੈਕਟਰ ਗੁਰਵੀਰ ਸਿੰਘ ਦੀ ਅਗਵਾਈ 'ਚ ਸੈਂਕੜੇ ਪੁਲਿਸ ਕਰਮੀਆਂ ਨੇ ਸੈਂਸੀ ਬਸਤੀ ਬਰਨਾਲਾ 'ਚ ਰੇਡ ਕਰਕੇ ਘਰ-ਘਰ ਜਾਂਚ ਕੀਤੀ। ਭਾਵੇਂ ਇਸ ਰੇਡ ਦੌਰਾਨ ਪੁਲਿਸ ਨੇ ਕਿਸੇ ਵੀ ਨਸ਼ੇ ਦੀ ਬਰਾਮਦਗੀ ਦਾ ਖੁਲਾਸਾ ਨਹੀਂ ਕੀਤਾ ਪਰ ਇਕ ਹਫ਼ਤੇ ਵਿਚ ਇਹ ਪੁਲਿਸ ਵੱਲੋਂ ਦੂਜੀ ਰੇਡ ਹੈ ।

ਬਰਨਾਲਾ ਪੁਲਿਸ ਨੇ ਜਿੱਥੇ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਦੋ ਮਹੀਨਿਆਂ ਵਿਚ ਨਸ਼ੇ ਖ਼ਿਲਾਫ਼ ਕੀਤੇ ਗਏ ਮਾਮਲੇ ਦਰਜ ਅਤੇ ਨਸ਼ੇ ਦੀ ਬਰਾਮਦਗੀ ਦਾ ਖੁਲਾਸਾ ਕੀਤਾ ਸੀ ,ਉੱਥੇ ਹੀ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦਿਆਂ ਬਰਨਾਲਾ ਦੀ ਚਰਚਿਤ ਸੈਂਸੀ ਬਸਤੀ ਵਿਚ ਦੂਜੀ ਵਾਰ ਰੇਡ ਕਰ ਕੇ ਨਸ਼ਾ ਤਸਕਰਾਂ ਨੂੰ ਭਾਜੜ ਪਾ ਦਿੱਤੀ ਹੈ ।

Posted By: Akash Deep