ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਬਠਿੰਡਾ ਤੋਂ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਮਾਮਲੇ 'ਚ ਦੋਸ਼ੀਆਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਤਹਿਤ ਜ਼ਿਲ੍ਹਾ ਬਰਨਾਲਾ ਦੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ 'ਚ ਡੀਐੱਸਪੀ ਰਮਨਿੰਦਰ ਸਿੰਘ ਦਿੳਲ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ

ਨਿਊ ਟੈੱਕ ਦੇ ਮਾਲਕਾਂ ਤੋਂ 20 ਲੱਖ ਰੁਪਏ ਦੀ ਲਈ ਸੀ ਰਿਸ਼ਵਤ- ਜ਼ਿਲ੍ਹਾ ਬਰਨਾਲਾ ਪੁਲਿਸ ਨੇ ਜਿੱਥੇ ਆਂਗਰਾ ਗੈਂਗ ਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰਦਿਆਂ ਦਿੱਲੀ ਤੋਂ ਨਸ਼ਾ ਤਸਕਰਾਂ ਦੀ ਸੰਚਾਲਕ ਨਿਊ ਟੈੱਕ ਕੰਪਨੀ ਦੇ ਪਿਉ- ਪੁੱਤ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ,ਉਸੇ ਕੜੀ ਤਹਿਤ ਨਿਊ ਟੈੱਕ ਕੰਪਨੀ ਦੇ ਪਿਓ ਪੁੱਤ ਨੂੰ ਮੁੜ ਪੁਲਿਸ ਨੇ ਰਿਮਾਂਡ ਤੇ ਲੈ ਕੇ ਨਸ਼ਾ ਤਸਕਰਾਂ ਦੀਆਂ ਹੋਰ ਪਰਤਾਂ ਉਧੇੜਦਿਆਂ ਕਬੱਡੀ ਖਿਡਾਰੀ ਸਬ ਇੰਸਪੈਕਟਰ ਪੰਜਾਬ ਪੁਲਿਸ ਦੇ ਨੂੰ ਵੀ ਗ੍ਰਿਫਤਾਰ ਕੀਤਾ ਹੈ । ਕਬੱਡੀ ਖਿਡਾਰੀ ਸੁਰਜੀਤ ਸਿੰਘ ਸਪੋਰਟਸ ਕੋਟੇ ਰਾਹੀਂ ਜਿੱਥੇ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਉੱਥੇ ਹੀ ਉਹ ਪਦ ਉਨਤ ਹੋ ਕੇ ਕਈ ਮਹੀਨੇ ਬਠਿੰਡਾ ਵਿਖੇ ਐਸਟੀਅੈਫ ਵਿਭਾਗ ਵਿੱਚ ਵੀ ਤਾਇਨਾਤ ਰਿਹਾ ਹੈ । ਕਬੱਡੀ ਵਰਲਡ ਕੱਪ ਦੌਰਾਨ ਜਲੰਧਰ ਸਪੋਰਟਸ ਵਿੰਗ ਤੋਂ ਹਾਈਵੇ ਟ੍ਰੈਫਿਕ ਬਠਿੰਡਾ ਵਿੱਚ ਵੀ ਸੁਰਜੀਤ ਸਿੰਘ ਨੇ ਡਿਊਟੀ ਨਿਭਾਈ ਹੈ । ਸਪੈਸ਼ਲ ਸਟਾਫ ਬਠਿੰਡਾ ਵਿਖੇ ਕਰੀਬ ਪੰਜ ਮਹੀਨਿਆਂ ਦੇ ਕਾਰਜਕਾਲ ਦੌਰਾਨ ਜਿੱਥੇ ਉਹ ਐਸਟੀਐਫ ਵਿੱਚ ਵੀ ਤਾਇਨਾਤ ਰਿਹਾ ਉੱਥੇ ਹੀ ਹੁਣ ਜੀ ਆਰ ਐੱਫ ਵਿੱਚ ਡਿਊਟੀ 'ਤੇ ਤਾਇਨਾਤ ਸੀ । ਨਿਊ ਟੈੱਕ ਕੰਪਨੀ ਦਿੱਲੀ ਤੋਂ ਇਸ ਨੇ ਦੋ ਕਿਸ਼ਤਾਂ ਚ ਦਸ- ਦਸ ਲੱਖ ਰੁਪਏ ਲੈ ਕੇ 20 ਲੱਖ ਰੁਪਏ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਰਿਸ਼ਵਤ ਲਈ ਹੈ । ਗੈਰ ਕਾਨੂੰਨੀ ਧੰਦੇ ਤੇ ਨਸ਼ਾ ਤਸਕਰਾਂ ਦੇ ਧੰਦੇ 'ਚ ਮੱਦਦ ਕਰਨ ਵਾਲੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਦਿਆਂ ਅਗਲੇਰੀ ਜਾਂਚ ਵਿੱਢ ਦਿੱਤੀ ਹੈ ।


ਸ਼ਿਕਾਇਤਾਂ ਦੇ ਆਧਾਰ ਤੇ ਹੋਈਆਂ ਬਦਲੀਆਂ - ਸੂਤਰ

ਬਠਿੰਡੇ ਤੋਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਰੱਪਸ਼ਨ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਸੁਰਜੀਤ ਸਿੰਘ ਦੀ ਵੱਖ ਵੱਖ ਪੁਲਿਸ ਵਿਭਾਗਾਂ ਚ ਬਦਲੀਆਂ ਹੁੰਦੀਆਂ ਰਹੀਆਂ ਹਨ । ਮੋਟੀਆਂ ਰਕਮਾਂ ਲੈ ਕੇ ਸੁਰਜੀਤ ਸਿੰਘ ਗੈਰ ਕਾਨੂੰਨੀ ਧੰਦੇ ਕਰਨ ਵਾਲਿਆਂ ਦੀ ਮੱਦਦ ਕਰਦਾ ਰਿਹਾ ਹੈ । ਪੁਲਿਸ ਨੇ ਜਿੱਥੇ ਉਸ ਨੂੰ ਨਿਊ ਟੈੱਕ ਕੰਪਨੀ ਦੇ ਮਾਲਕਾਂ ਤੋਂ ਵੀਹ ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਜੱਗ ਜ਼ਾਹਿਰ ਕੀਤਾ ਹੈ, ਉੱਥੇ ਹੀ ਉਸ ਵੱਲੋਂ ਇੱਕ ਹੋਰ ਨਸ਼ਾ ਤਸਕਰੀ ਗੈਂਗ ਤੋਂ ਪੰਜ ਲੱਖ ਰੁਪਏ ਦੀ ਪੇਸ਼ਗੀ ਲੈਣ ਦਾ ਮਾਮਲਾ ਵੀ ਜੱਗ ਜ਼ਾਹਰ ਹੋਇਆ ਹੈ । ਕਬਾੜੀ ਦਾ ਖਿਡਾਰੀ ਹੋਣ ਤੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਅਹੁਦੇ ਤੇ ਤਾਇਨਾਤ ਰਹਿਣ ਕਰਕੇ ਉਹ ਨਸ਼ਾ ਤਸਕਰਾਂ ਦਾ ਮਦਦਗਾਰ ਰਿਹਾ ਹੈ। ਬਰਨਾਲਾ ਪੁਲਿਸ ਵੱਲੋਂ ਉਸ ਖਿਲਾਫ ਮਾਮਲਾ ਦਰਜ਼ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਹੋਰ ਵੀ ਕਈ ਪੁਲਿਸ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸ਼ੰਕੇ ਹਨ ।

ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਲਏ ਪ੍ਰਣ ਤੇ ਦੇਵਾਂਗੇ ਪਹਿਰਾ -ਐਸਐਸਪੀ ਸੰਦੀਪ ਗੋਇਲਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਹੋਰ ਸੂਬਿਆਂ ਤੋਂ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਗੈਂਗ ਅਤੇ ਉਨ੍ਹਾਂ ਦੇ ਸੰਚਾਲਕ ਦਿੱਲੀ ਤੋਂ ਨਿਊ ਟੈੱਕ ਕੰਪਨੀ ਦੇ ਪਿਓ ਪੁੱਤ ਨੂੰ ਗ੍ਰਿਫਤਾਰ ਕਰਕੇ ਜਿੱਥੇ ਹੋਰ ਨਸ਼ਾ ਤਸਕਰਾਂ ਦੀਆਂ ਪਰਤਾਂ ਉਧੇੜਿਆ ਹਨ ਉੱਥੇ ਹੀ ਉਨ੍ਹਾਂ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸਿਰਜਣ ਦੇ ਲਏ ਸੁਪਨੇ ਨੂੰ ਸਾਕਾਰ ਕਰਦੇ ਹੋਏ ਸਰਕਾਰ ਦੇ ਹਰ ਹੁਕਮਾਂ ਅਤੇ ਆਦੇਸ਼ਾਂ ਲਈ ਵਚਨਬੱਧ ਹਨ ਤੇ ਨਸ਼ਾ ਤਸਕਰ ਤੇ ਗੈਂਗਸਟਰਾਂ ਨੂੰ ਨਹੀਂ ਬਖਸ਼ਣਗੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਚਾਉਣ ਲਈ ਹਮੇਸ਼ਾ ਵਚਨਬੱਧ ਰਹਿਣਗੇ ।

Posted By: Jagjit Singh