v> ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਪਿੰਡ ਕੁਤਬਾ ’ਚ ਮਜ਼ਦੂਰ ਪਰਿਵਾਰ ਨਾਲ ਸਬੰਧਤ ਵਿਅਕਤੀ ਨੇ ਬੀਤੇ ਦਿਨੀਂ ਆਪਣੇ ਘਰ ’ਚ ਖ਼ੁਦ ਨੂੰ ਅੱਗ ਲਾ ਲਈ ਸੀ। ਇਲਾਜ ਦੌਰਾਨ ਉਸ ਨੇ ਸ਼ਨਿੱਚਰਵਾਰ ਨੂੰ ਦਮ ਤੋੜ ਦਿੱਤਾ।

ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਅਮਰੀਕ ਸਿੰਘ ਤੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਅਵਤਾਰ ਸਿੰਘ (32) ਪੁੱਤਰ ਪਰਮਜੀਤ ਸਿੰਘ ਨੇ 20 ਜਨਵਰੀ ਦੀ ਰਾਤ ਨੂੰ ਖ਼ੁਦ ਨੂੰ ਅੱਗ ਲਗਾ ਲਈ ਸੀ।

ਗੰਭੀਰ ਹਾਲਤ ’ਚ ਝੁਲਸੇ ਉਕਤ ਵਿਅਕਤੀ ਨੂੰ ਰਾਏਕੋਟ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿਥੇ 21 ਜਨਵਰੀ ਨੂੰ ਉਸ ਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

Posted By: Jagjit Singh