ਸੁਰਿੰਦਰ ਗੋਇਲ, ਸ਼ਹਿਣਾ : ਥਾਣਾ ਸ਼ਹਿਣਾ ਦੇ ਪਿੰਡ ਉਗੋਕੇ ਵਿਖੇ ਐਤਵਾਰ ਬਾਅਦ ਦੁਪਿਹਰ ਇਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਰਚਰਨ ਰਾਮ (22 ਸਾਲ) ਪੁੱਤਰ ਰਾਮ ਸਰੂਪ ਵਾਸੀ ਉਗੋਕੇ ਨੇ ਐਤਵਾਰ ਬਾਅਦ ਦੁਪਹਿਰ ਘਰ ਅੰਦਰ ਪੱਖੇ ਵਾਲੀ ਹੁੱਕ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਗੁਰਚਰਨ ਰਾਮ ਤਪਾ ਮੰਡੀ ਵਿਖੇ ਮੋਟਰਸਈਕਲ ਰਿਪੇਅਰ ਦੀ ਦੁਕਾਨ ਕਰਦਾ ਸੀ।

ਮ੍ਰਿਤਕ ਦੀ ਪਤਨੀ ਪੇਕੇ ਘਰ ਝੋਨਾ ਲਗਾਉਣ ਲਈ ਗਈ ਹੋਈ ਸੀ ਤੇ ਮਾਤਾ ਵੀ ਬਾਹਰ ਝੋਨਾ ਲਗਾਉਣ ਲਈ ਗਈ ਹੋਈ ਸੀ। ਬਾਅਦ ਦੁਹਿਰ ਕਰੀਬ ਚਾਰ ਵਜੇ ਮ੍ਰਿਤਕ ਦੀ ਮਾਤਾ ਆਪਣੇ ਘਰ ਚਾਹ ਪੀਣ ਲਈ ਆਈ ਤਾਂ ਉਸ ਨੇ ਕਮਰੇ ਅੰਦਰ ਦੇਖਿਆ ਕਿ ਗੁਰਚਰਨ ਸਿੰਘ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਲਕੇ ਮ੍ਰਿਤਕ ਦੇ ਵਾਰਸਾਂ ਦੇ ਆਉਣ ਉਪਰੰਤ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਤੇ ਪੋਸਟਮਾਰਟਮ ਕਰਵਾਇਆ ਜਾਵੇਗਾ।

Posted By: Jagjit Singh