v> ਯੋਗੇਸ਼ ਸ਼ਰਮਾ, ਭਦੌੜ : ਬੈਂਕਾਂ ਦੇ ਮਾੜੇ ਸਿਸਟਮ ਦਾ ਬਜ਼ੁਰਗ ਪੈਨਸ਼ਨ ਧਾਰਕ ਸ਼ਿਕਾਰ ਹੋ ਰਹੇ ਹਨ ਕਿਉਂਕਿ ਸਾਰਾ ਦਿਨ ਉਨ੍ਹਾਂ ਨੂੰ ਬੈਕ ਅੰਦਰ ਬਿਠਾਇਆ ਜਾਂਦਾ ਹੈ ਪਰ ਪੈਨਸ਼ਨ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਨ੍ਹਾਂ ਦਾ ਬੁਢਾਪਾ ਰੁਲ ਰਿਹਾ ਹੈ। ਸ਼ਾਮ ਨੂੰ ਐੱਸਬੀਆਈ ਬੈਂਕ ਭਦੌੜ ਤੋਂ ਨਿਰਾਸ਼ ਹੋ ਕੇ ਵਾਪਸ ਮੁੜਨ ਲੱਗਿਆਂ ਦੋ ਬਜ਼ੁਰਗ ਔਰਤਾਂ ਸੁਖਦੇਵ ਕੌਰ ਪਤਨੀ ਕਰਨੈਲ ਸਿੰਘ ਤੇ ਭਜਨੋਂ ਪਤਨੀ ਗੁਰਬਚਨ ਸਿੰਘ ਮੁਹੱਲਾ ਖੂਹੀ ਵਾਲਾ ਭਦੌੜ ਜੋ ਆਪਣੇ ਪਰਿਵਾਰਕ ਮੈਂਬਰ ਨਾਲ ਹੀ ਰਿਕਸ਼ੇ 'ਤੇ ਵਾਪਸ ਮੁੜ ਰਹੀਆਂ ਸਨ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਅਸੀਂ ਦੋਵੇਂ ਭੈਣਾਂ ਅੱਖਾਂ ਤੋਂ ਅੰਨੀਆਂ ਹਾਂ ਤੇ ਅਸੀਂ ਸਵੇਰ ਦੀਆਂ ਬੈਂਕ 'ਚੋਂ ਪੈਨਸ਼ਨ ਲੈਣ ਆਇਆ ਸੀ ਪਰ ਸਾਨੂੰ ਬੈਂਕ 'ਚੋਂ ਬਾਹਰ ਕੱਢ ਕੇ ਧੁੱਪੇ ਬਿਠਾ ਦਿੱਤਾ ਗਿਆ ਤੇ ਹੁਣ ਸ਼ਾਮ ਹੁੰਦਿਆਂ ਸਾਨੂੰ ਪੈਨਸ਼ਨ ਨਹੀਂ ਦਿੱਤੀ ਗਈ। ਬਜ਼ੁਰਗ ਸੁਖਦੇਵ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਸਨ, ਜੋ ਤਿੰਨੇ ਵਿਆਹ ਦਿੱਤੀਆਂ ਹਨ ਤੇ ਹੁਣ ਮੇਰਾ ਕੋਈ ਵੀ ਸਹਾਰਾ ਨਹੀਂ ਹੈ, ਪੈਨਸ਼ਨ ਦੇ ਆਸਰੇ ਮੈਂ ਆਪਣਾ ਸਮਾਂ ਲੰਘਾਉਂਦੀ ਹਾਂ ਪਰ ਪੈਨਸ਼ਨ ਲੈਣ ਲਈ ਬਹੁਤ ਜ਼ਿਆਦਾ ਖੱਜਲ ਖੁਆਰ ਹੋਣਾ ਪੈਂਦਾ ਹੈ।

Posted By: Amita Verma