ਪੱਤਰ ਪੇ੍ਰਰਕ, ਮਹਿਲ ਕਲਾਂ : ਇਲਾਕੇ ਦੀ ਉੱਘੀ ਤੇ ਮਸ਼ਹੂਰ ਵਿੱਦਿਅਕ ਸੰਸਥਾ ਗੁਰਪ੍ਰਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲਕਲਾਂ ਵੱਲੋਂ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ 'ਪਜਾਮਾ ਪਾਰਟੀ' ਕਰਵਾਈ ਗਈ। ਸਕੂਲ ਦੇ ਆਡੀਟੋਰੀਅਮ ਤੇ ਪਲੇਅ ਏਰੀਆ ਨੂੰ ਗੁਬਾਰੇ, ਖਿਡੌਣਿਆਂ ਤੇ ਝੂਲਿਆਂ ਨਾਲ ਇਕ ਫਨਲੈਂਡ 'ਚ ਬਦਲ ਦਿੱਤਾ ਗਿਆ। ਸਕੂਲ ਦੇ ਪਿੰ੍ਸੀਪਲ ਨਵਜੋਤ ਕੌਰ ਟੱਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਜਾਮਾ ਪਾਰਟੀ ਦਾ ਉਦੇਸ਼ ਬੱਚਿਆਂ ਨੂੰ ਉਨਾਂ੍ਹ ਦੇ ਦੋਸਤਾਂ ਦੀ ਸੰਗਤ 'ਚ ਖੁਸ਼ੀ ਪ੍ਰਦਾਨ ਕਰਨਾ, ਵਿਅਕਤੀਗਤ ਪ੍ਰਗਟਾਵੇ ਦੀ ਸੁਤੰਤਰਤਾ ਤੇ ਸਮਾਜਿਕ ਸਬੰਧਾਂ ਨੂੰ ਵਿਕਸਤ ਕਰਨ ਲਈ ਮੌਕਾ ਪ੍ਰਦਾਨ ਕਰਨਾ ਸੀ। ਵਿਦਿਆਰਥੀ ਇਸ ਪਜਾਮਾ ਪਾਰਟੀ ਲਈ ਬਹੁਤ ਉਤਸ਼ਾਹਿਤ ਸਨ। ਬਹੁਤ ਸਾਰੀਆਂ ਦਿਲਚਸਪ ਤੇ ਨਵੀਨਤਾਕਾਰੀ ਸਰਗਰਮੀਆਂ ਜਿਵੇਂ ਕਿ ਮਾਡਿਲੰਗ, ਮਨੋਰੰਜਨ ਨਾਲ ਭਰੀਆਂ ਦੌੜਾਂ ਦੀ ਲੜੀ, ਪੌਪਕਾਰਨ ਪਾਰਟੀ ਤੇ ਰਾਈਡਸ ਆਦਿ ਨੇ ਬੱਚਿਆਂ ਲਈ ਇਸ ਦਿਨ ਨੂੰ ਵਿਸ਼ੇਸ਼ ਬਣਾ ਦਿੱਤਾ। ਬੱਚਿਆਂ ਲਈ ਅੰਤ 'ਚ ਡਾਂਸ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਪਿੰ੍ਸੀਪਲ ਮੈਡਮ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁਸ਼ ਦਿਮਾਗ ਬੱਚੇ ਬਿਹਤਰ ਸਿਖਦੇ ਹਨ ਤੇ ਗੁਰਪ੍ਰਰੀਤ ਹੋਲੀ ਹਾਰਟ ਪਬਲਿਕ ਸਕੂਲ ਬੱਚਿਆਂ ਨੂੰ ਇਕ ਸੁਰੱਖਿਅਤ ਤੇ ਖੁਸ਼ਨੁਮਾ ਮਾਹੌਲ ਪ੍ਰਦਾਨ ਕਰਦੇ ਹੋਏ ਪੜ੍ਹਾਈ ਦੇ ਨਾਲ ਜੀਵਨ ਦੇ ਹੁਨਰ ਵੀ ਸਿਖਾ ਰਿਹਾ ਹੈ।