v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਵੱਲੋਂ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਜਾਣ ਦੇ ਮਾਮਲੇ 'ਚ ਚਾਲਕ 'ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮੁਦੱਈ ਜਸਵੀਰ ਸਿੰਘ ਪੁੱਤਰ ਨਹਿਰਾ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੁਦੱਈ ਆਪਣੇ ਭਰਾ ਦੇ ਲੜਕੇ ਅ੍ਰੰਮਿਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਨਾਲ ਆਪਣੇ ਮੋਟਰਸਾਈਕਲ ਮਾਰਕਾ ਪਲਟੀਨਾ 'ਤੇ ਸਵਾਰ ਹੋ ਕੇ ਸੰਗਰੂਰ ਤੋਂ ਵਾਪਸ ਬਰਨਾਲਾ ਵੱਲ ਆ ਰਹੇ ਸੀ, ਤਾਂ ਸਾਹਮਣੇ ਤੋਂ ਆ ਰਿਹਾ ਇਕ ਛੋਟਾ ਹਾਥੀ ਜੋ ਗਲਤ ਸਾਈਡ ਵੱਲ ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜੋ ਕਿ ਮੇਨ ਹਾਈਵੇ ਵਨ ਵੇ ਹੈ, ਉਸ ਹਾਈਵੇ 'ਤੇ ਗਲਤ ਸਾਈਡ 'ਤੇ ਬਰਨਾਲੇ ਤੋਂ ਆ ਰਿਹਾ ਸੀ, ਜੋ ਸਾਹਮਣੇ ਤੋਂ ਤੇਜ਼ ਲਿਆ ਕੇ ਮੋਟਰਸਾਈਕਲ ਨਾਲ ਟਕਰ ਗਿਆ। ਜਿਸਨੂੰ ਰਵਿੰਦਰ ਕੁਮਾਰ ਵਾਸੀ ਬਰਨਾਲਾ ਚਲਾ ਰਿਹਾ ਸੀ। ਛੋਟਾ ਹਾਥੀ ਉਕਤ ਦਾ ਸਾਹਮਣੇ ਵਾਲਾ ਪਾਸ ਮੁਦੱਈ ਦੇ ਭਤੀਜੇ ਦੀ ਛਾਤੀ 'ਚ ਲੱਗਾ ਤੇ ਉਹ ਪਿੱਛੇ ਜਾ ਡਿੱਗਿਆ ਤੇ ਮੋਟਰਸਾਈਕਲ ਸੜਕ 'ਤੇ ਡਿੱਗ ਗਿਆ। ਛੋਟਾ ਹਾਥੀ ਦਾ ਰਵਿੰਦਰ ਕੁਮਾਰ ਉਕਤ ਲੋਕਾਂ ਦਾ ਇਕੱਠ ਹੁੰਦਾ ਦੇਖ ਭੱਜ ਗਿਆ। ਮੁਦੱਈ ਦੇ ਭਤੀਜੇ ਨੂੰ ਵਹੀਕਲ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਧਨੌਲਾ ਲੈ ਆਏ ਜਿੱਥੇ ਮੁਦੱਈ ਦੇ ਭਤੀਜੇ ਅੰਮ੍ਰਿਤ ਸਿੰਘ ਨੂੰ ਜੇਰੇ ਇਲਾਜ ਡਾਕਟਰ ਨੇ ਮ੍ਰਿਤਕ ਕਰਾਰ ਦਿੱਤਾ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Sunil Thapa