ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਮਹਿਲ ਕਲਾਂ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਛੀਨੀਵਾਲ ਕਲਾਂ ਰੋਡ 'ਤੇ ਸਥਿਤ ਇਕ ਪੋਲਟਰੀ ਫਾਰਮ ਵਿਖੇ ਵਿਅਕਤੀ ਦਾ ਗਲ਼ਾ ਵੱਢ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ (48) ਰੋਜ਼ਾਨਾ ਦੀ ਤਰ੍ਹਾਂ ਆਪਣੇ ਪੋਲਟਰੀ ਫਾਰਮ 'ਚ ਹੀ ਸੁੱਤਾ ਸੀ। ਅੱਜ ਜਦੋਂ ਉਸ ਦੀ ਧਰਮ ਪਤਨੀ ਉਸ ਨੂੰ ਚਾਹ ਦੇਣ ਫਾਰਮ ਵਿਚ ਆਈ ਤਾਂ ਬਹਾਦਰ ਸਿੰਘ ਦਾ ਗਲ਼ਾ ਵੱਢਿਆ ਦੇਖ ਕੇ ਉਹ ਘ਼ਬਰਾ ਗਈ। ਉਸ ਦੇ ਪਰਿਵਾਰ ਨੇ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਗਿੱਲ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਾਰਵਾਈ ਆਰੰਭ ਦਿੱਤੀ ਹੈ।

Posted By: Seema Anand