v> ਕਰਮਜੀਤ ਸਿੰਘ ਸਾਗਰ, ਧਨੌਲਾ : ਲੰਘੀ ਰਾਤ ਸੰਗਰੂਰ-ਬਰਨਾਲਾ ਰੋਡ ਉਪਰ ਚੌਧਰੀਆਂ ਦੇ ਤਬੇਲੇ ’ਚ ਰਾਖੀ ਲਈ ਪਏ ਬਿਹਾਰੀ ਮਜਦੂਰ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਆਣਪਛਾਤੇ ਚੋਰ ਮਾਥੂੜ ਫਾਇਨਾਂਸ ਕੰਪਨੀ ਦੀ ਬੈਂਕ ’ਚ ਜਿਸ ਦੀ ਤਬੇਲੇ ਨਾਲ ਕੰਧ ਸਾਂਝੀ ਹੋਣ ਕਰਕੇ ਤਬੇਲੇ ’ਚ ਦੀ ਚੋਰੀ ਕਰਨ ਦੀ ਨੀਅਤ ਨਾਲ ਆਏ ਤੇ ਕੰਧ ਦੀ ਇੱਟ ਕੱਢਣ ਲੱਗਿਆ ਹੋਏ ਖੜਾਕੇ ਨਾਲ ਤਬੇਲੇ ਦੀ ਰਾਖੀ ਲਈ ਪਏ ਕਿਸੂ ਦੇਵ ਰਾਜ਼ਕ (40) ਪੁੱਤਰ ਸੁਖਦੇਵ ਰਾਜ਼ਕ ਦੀ ਅੱਖ ਖੁੱਲ੍ਹਣ ਤੋਂ ਪਹਿਲਾ ਹੀ ਕੋਲ ਖੜੇ ਵਿਅਕਤੀ ਨੇ ਕੋਈ ਤੇਜ਼ਧਾਰ ਹਥਿਆਰ ਦਾ ਵਾਰ ਕਰਕੇ ਕਾਤਲ ਕਰ ਦਿੱਤਾ। ਐਡਵੋਕੇਟ ਰਾਜਨ ਚੌਧਰੀ ਪੁੱਤਰ ਹਰਜੀਵਨ ਲਾਲ, ਚੌਧਰੀ ਹਰਗੋਬਿੰਦ ਰਾਮ ਨੇ ਦੱਸਿਆ ਕਿ ਸਾਡਾ ਇਹ ਤਬੇਲਾ ਚਾਰੇ ਘਰਾਂ ਦਾ ਸਾਂਝਾ ਹੈ ਜਿਸ ਦੀ ਰਾਖੀ 20 -22 ਸਾਲਾ ਤੋਂ ਸਾਡੇ ਨਾਲ ਹੀ ਕਿਸੂ ਰਾਜ਼ਕ ਕਰਦਾ ਆ ਰਿਹਾ ਤੇ ਇਕੱਲਾ ਹੀ ਪੈਂਦਾ ਹੁੰਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਰਾਤ ਵੀ ਇਹ ਇਕੱਲਾ ਹੀ ਪਿਆ । ਸਵੇਰੇ ਤਾਏ ਹਰਸੇਵਕ ਲਾਲ ਨੇ ਆ ਕੇ ਵੇਖਿਆ ਕਿ ਦਰਵਾਜ਼ਾ ਖੁੱਲ੍ਹਾ ਪਿਆ ਸੀ, ਕਿਸੂ ਦੀ ਲੱਥਪੱਥ ਹੋਈ ਲਾਸ਼ ਮੰਜੇ ਤੋਂ ਹੇਠਾਂ ਡਿੱਗੀ ਪਈ ਸੀ। ਉਨ੍ਹਾਂ ਦੱਸਿਆ ਕਿ ਤਬੇਲੇ ’ਚ ਜੈਨ ਗੱਡੀ ਖੜੀ ਸੀ ਚੋਰ ਉਹ ਵੀ ਲੈ ਗਏ। ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਐਸਐਚਓ ਧਨੌਲਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਲਾਕੇ ਆਲੇ-ਦੁਆਲੇ ਲੱਗੇ ਕੈਮਰੇ ਚੈਕ ਕੀਤੇ ਤਾਂ ਜਿਸ ਦੀ ਬੜੀ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਜਲਦੀ ਨਾਲ ਹੀ ਕਾਤਲਾਂ ਨੂੰ ਫੜ ਲਿਆ ਜਾਵੇਗਾ।

Posted By: Tejinder Thind