ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਲੋਕ ਨਾਇਕ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅੱਜ ਸ਼ਾਮ ਨੂੰ ਬਰਨਾਲਾ ਜੇਲ੍ਹ 'ਚੋਂ ਰਿਹਾਅ ਹੋ ਗਏ।


ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਸ਼ਾਮ 8:20 ਵਜੇ ਰਿਹਾਅ ਕੀਤਾ ਗਿਆ।


ਜੇਲ੍ਹ 'ਚੋਂ ਨਿਕਲਦਿਆਂ ਹੀ ਜਿੱਥੇ ਕਿਸਾਨ ਆਗੂਆਂ ਤੇ ਧਰਨਾਕਾਰੀਆਂ ਨੇ ਮਨਜੀਤ ਧਨੇਰ ਦੇ ਗਲ 'ਚ ਫੁੱਲਾਂ ਦੇ ਹਾਰ ਪਾਏ, ਉੱਥੇ ਮਨਜੀਤ ਧਨੇਰ ਨੇ ਵੀ ਧਰਨੇ 'ਚ ਬੈਠੇ ਤੇ ਮੰਚ 'ਤੇ ਸਜ਼ੇ ਲੋਕਾਂ ਦਾ ਧੰਨਵਾਦ ਕੀਤਾ।ਮਨਜੀਤ ਸਿੰਘ ਧਨੇਰ ਨੂੰ ਭਾਵੇਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਹ ਜ਼ਿਲ੍ਹਾ ਜੇਲ ਅੱਗੇ ਲਗਾਏ ਧਰਨੇ ਵਿੱਚ ਹੀ ਅੱਜ ਰਾਤ ਕੱਟਣਗੇ

ਸਵੇਰੇ ਦਿਨ ਚੜ੍ਹੇ ਢੋਲੇ ਡੱਗੇ ਤੇ ਨਗਾਰਾ ਵਜਾ ਕੇ ਪੂਰੇ ਸ਼ਹਿਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਸਾਰੇ ਹੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮਹਿਲ ਕਲਾਂ ਹੁੰਦਾ ਹੋਇਆ ਉਨ੍ਹਾਂ ਦੇ ਘਰ ਪਿੰਡ ਧਨੇਰ ਵਿਖੇ ਛੱਡਿਆ ਜਾਵੇਗਾ

Posted By: Jagjit Singh