ਸੁਰਿੰਦਰ ਗੋਇਲ, ਸ਼ਹਿਣਾ : ਯੂਪੀ ਐੱ ਸਸੀ ਦੇ (ਸਿਵਲ ਸਰਵਿਸਜ਼) ਦੇ ਆਏ ਨਤੀਜੇ ‘ਚ ਕਸਬਾ ਸ਼ਹਿਣਾ ਦੀ ਹੋਣਹਾਰ ਧੀ ਮਨਿੰਦਰਜੀਤ ਕੌਰ ਜੋ ਇਸ ਸਮੇਂ ਮਾਲਵਾ ਦੇ ਵੱਡੇ ਸ਼ਹਿਰ ਬਠਿੰਡਾ ਵਿਖੇ ਸਹਾਇਕ ਕਮਿਸ਼ਨਰ ਜਨਰਲ (ਅੰਡਰ ਟ੍ਰੇਨਿੰਗ) ਵਜੋਂ ਤਾਇਨਾਤ ਹੈ ਨੇ ਆਈਏ ਐੱ ਸ ‘ਚੋਂ 246ਵਾਂ ਰੈਂਕ ਹਾਸਿਲ ਕਰਕੇ ਕਸਬਾ ਸ਼ਹਿਣਾ ਦਾ ਨਾਮ ਦੇਸ਼ ਭਰ ‘ਚ ਰੋਸ਼ਨ ਕੀਤਾ ਹੈ। ਇਸ ਹੋਣਹਾਰ ਧੀ ਮਨਿੰਦਰਜੀਤ ਕੌਰ ਦੇ ਪਿਤਾ ਜਰਨੈਲ ਸਿੰਘ ਕਿਸਾਨੀ ਤੇ ਮਾਤਾ ਬੇਅੰਤ ਕੌਰ ਸਿਹਤ ਵਿਭਾਗ ‘ਚ ਬਤੌਰ ਸੇਵਾਵਾਂ ਨਿਭਾ ਰਹੇ ਹਨ। ਮੰਗਲਵਾਰ ਦੁਪਹਿਰ ਨਤੀਜਾ ਆਉਣ ਉਪਰੰਤ ਮਨਿੰਦਰਜੀਤ ਕੌਰ ਭਾਵੇਂ ਬਠਿੰਡਾ ਵਿਖੇ ਆਪਣੀ ਡਿਊਟੀ ਨਿਭਾ ਰਹੀ ਸੀ, ਨਾਲ ਪੰਜਾਬੀ ਜਾਗਰਣ ਵੱਲੋਂ ਫੋਨ ‘ਤੇ ਗੱਲਬਾਤ ਕੀਤੀ ਗਈ।

ਮਨਿੰਦਰਜੀਤ ਕੌਰ ਨੇ ਕਿਹਾ ਕਿ ਬਾਰ੍ਹਵੀਂ ਜਮਾਤ ਨਾਨ ਮੈਡੀਕਲ ਨਾਲ ਦੀ ਪੜ੍ਹਾਈ ਇਕ ਪ੍ਰਾਈਵੇਟ ਸਕੂਲ ਤੋਂ ਕਰਨ ਉਪਰੰਤ ਗਰੈ ਜੂ ਏਸ਼ਨ ਦੀ ਪੜ੍ਹਾਈ ਆਈ ਐੱ ਐੱ ਮ ਕਾਲਜ ਧਨਵਾਦ (ਝਾਰਖੰਡ) ਤੋਂ ਡਿਗਰੀ ਹਾਸਿਲ ਕਰਕੇ ਦੇਸ਼ ਦੀ ਸੇਵਾ ਕਰਨ ਦੇ ਜਾਨੂੰਨ ਨੂੰ ਲੈ ਕੇ ਆਈਏਐਸ ਦੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲੀ ਵਾਰ ਪ੍ਰੀ ਪੇਪਰ ਹੀ ਪਾਸ ਕਰ ਸਕੀ ਤੇ ਦੂਜੀ ਵਾਰ ਉਸ ਨੇ ਮੇਨ ਪੇਪਰ ਪਾਸ ਤਾਂ ਕੀਤਾ, ਪਰ ਇੰਟਰਵਿਊ ਕਲੀਅਰ ਨਾ ਹੋ ਸਕੀ ਪਰ ਇਸ ਦੌਰਾਨ ਪਿਛਲੇ ਸਾਲ ਪੀਸੀਐਸ ਦੇ ਨਤੀਜੇ ‘ਚ ਉਸ ਨੇ ਪੰਜਾਬ ਭਰ ‘ਚੋਂ 5ਵਾਂ ਸਥਾਨ ਹਾਸਿਲ ਕਰਕੇ ਹਾਰ ਨਾ ਮੰਨੀ। ਉਨ੍ਹਾਂ ਦੱਸਿਆ ਕਿ ਇਸ ‘ਚ ਸਭ ਤੋਂ ਵੱਧ ਸਹਿਯੋਗ ਕਸਬਾ ਭਦੌੜ ਦੇ ਸਮਾਜ ਸੇਵੀ ਤੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਡਾ. ਵਿਪਨ ਗੁਪਤਾ ਦੀ ਸਪੁੱਤਰੀ ਆਈਏਐੱਸ ਖੁਸ਼ਬੂ ਗੁਪਤਾ ਦਾ ਰਿਹਾ। ਇਸ ਨਤੀਜੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਡਾ. ਵਿਪਨ ਗੁਪਤਾ, ਮਾਸਟਰ ਰਾਜਿੰਦਰ ਭਦੌੜ, ਸਿਹਤ ਕਰਮਚਾਰੀ ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਇਸ ਹੋਣਹਾਰ ਧੀ ‘ਤੇ ਸਾਨੂੰ ਮਾਣ ਹੈ।

Posted By: Jagjit Singh