ਪੁਰਾਣੀ ਰੰਜਿਸ਼ ਤੇ ਮਾਮੂਲੀ ਨੋਕ-ਝੋਕ ਤੋਂ ਬਾਅਦ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਬੀਤੇ ਦਿਨੀਂ ਪਿੰਡ ਘੁੰਨਸ ਤੋਂ ਬਠਿੰਡਾ-ਚੰਡੀਗੜ੍ਹ ਰੋਡ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਇੱਕ ਸ਼ਰਾਬ ਦੀ ਦੁਕਾਨ 'ਤੇ ਲੜਾਈ ਹੋ ਗਈ ਸੀ। ਬਾਅਦ ਵਿੱਚ ਰਾਤ ਨੂੰ ਤਰਸੇਮ ਸਿੰਘ ਉਰਫ਼ ਸੈਮੀ ਆਪਣੇ ਦੋਸਤਾਂ ਮਨਦੀਪ ਸਿੰਘ ਉਰਫ਼ ਬੱਬੂ ਪੁੱਤਰ ਜਸਪਾਲ ਸਿੰਘ ਵਾਸੀ ਘੁੰਨਸ ਅਤੇ ਹਰਦੀਪ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਮਹਿਤਾ ਨਾਲ ਚੰਡੀਗੜ੍ਹ ਬਸਤੀ ਘੁੰਨਸ ਵਿਖੇ ਆਪਣੇ ਘਰ ਪਹੁੰਚਿਆ। ਜਿਥੇ ਜੋਨੀ ਸਿੰਘ ਪੁੱਤਰ ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ, ਸਿਕੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਘੁੰਨਸ ਨੇ ਤਰਸੇਮ ਸਿੰਘ ਬਗੈਰਾ ’ਤੇ ਤੇਜ਼ਧਾ
Publish Date: Sun, 07 Dec 2025 01:00 PM (IST)
Updated Date: Sun, 07 Dec 2025 01:09 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ। ਬੀਤੇ ਦਿਨੀਂ ਪਿੰਡ ਘੁੰਨਸ ਤੋਂ ਬਠਿੰਡਾ-ਚੰਡੀਗੜ੍ਹ ਰੋਡ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਇੱਕ ਸ਼ਰਾਬ ਦੀ ਦੁਕਾਨ 'ਤੇ ਲੜਾਈ ਹੋ ਗਈ ਸੀ। ਬਾਅਦ ਵਿੱਚ ਰਾਤ ਨੂੰ ਤਰਸੇਮ ਸਿੰਘ ਉਰਫ਼ ਸੈਮੀ ਆਪਣੇ ਦੋਸਤਾਂ ਮਨਦੀਪ ਸਿੰਘ ਉਰਫ਼ ਬੱਬੂ ਪੁੱਤਰ ਜਸਪਾਲ ਸਿੰਘ ਵਾਸੀ ਘੁੰਨਸ ਅਤੇ ਹਰਦੀਪ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਮਹਿਤਾ ਨਾਲ ਚੰਡੀਗੜ੍ਹ ਬਸਤੀ ਘੁੰਨਸ ਵਿਖੇ ਆਪਣੇ ਘਰ ਪਹੁੰਚਿਆ। ਜਿਥੇ ਜੋਨੀ ਸਿੰਘ ਪੁੱਤਰ ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਦਰਸ਼ਨ ਸਿੰਘ, ਸਿਕੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਘੁੰਨਸ ਨੇ ਤਰਸੇਮ ਸਿੰਘ ਬਗੈਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਤਰਸੇਮ ਸਿੰਘ ਉਰਫ਼ ਸੈਮੀ ਪੁੱਤਰ ਬੂਟਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।