- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤ ਦੀਆਂ ਧਮਕੀਆਂ ਤੇ ਬਲੈਕਮੇਲਿੰਗ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ ਹੱਤਿਆ, ਕੇਸ ਦਰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਇਕ ਵਿਅਕਤੀ ਵੱਲੋਂ ਧਮਕੀਆਂ ਤੇ ਬਲੈਕਮੇਲਿੰਗ ਤੋਂ ਮਜਬੂਰ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਇਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਚਰਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਨੇ ਬਿਆਨ ਲਿਖਵਾਇਆ ਕਿ ਉਸ ਦਾ ਘਰਵਾਲਾ ਗੁਰਦੀਪ ਸਿੰਘ ਦੀ ਕਾਫੀ ਸਮੇ ਤੋਂ ਮੀਨਾ ਰਾਣੀ ਨਾਲ ਗੱਲਬਾਤ ਸੀ। ਜੋ ਕਿ ਅਕਸਰ ਹੀ ਇੱਕ-ਦੂਜੇ ਨੂੰ ਫੋਨ ਵਗੈਰਾ ਕਰਦੇ ਰਹਿੰਦੇ ਸਨ। ਕੁੱਝ ਸਮੇਂ ਬਾਅਦ ਮੀਨੂੰ ਰਾਣੀ ਉਸ ਦੇ ਘਰਵਾਲੇ ਤੋਂ ਪੈਸਿਆਂ ਦੀ ਮੰਗ ਕਰਨ ਲੱਗ ਪਈ ਸੀ, ਜਦੋਂ ਉਸ ਦੇ ਘਰਵਾਲੇ ਗੁਰਦੀਪ ਸਿੰਘ ਨੇ ਮੀਨਾ ਰਾਣੀ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੀਨਾ ਰਾਣੀ ਉਸ ਦੇ ਘਰਵਾਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਬਲੈਕਮੇਲ ਕਰਨ ਲੱਗੀ। ਜਿਸ ਕਾਰਨ 5 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਸਦੇ ਘਰਵਾਲੇ ਨੇ ਮੀਨਾ ਰਾਣੀ ਤੋਂ ਤੰਗ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮੀਨਾ ਰਾਣੀ ਉਰਫ ਮੀਨੂੰ ਪਤਨੀ ਹਰਜੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।