ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਮੂੁਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਮਨੋਜ ਕੁਮਾਰ ਦੀ ਮਹਿਲਾ ਸਾਥੀ ਜੋ ਇਸ ਗੈਂਗ ਰੇਪ ਮਾਮਲੇ ਵਿਚ ਵੀ ਮੁੱਖ ਦੋਸ਼ੀ ਸੀ, ਉਸ ਨੂੰ ਵੀ ਗੁਆਂਢੀ ਸੂਬਾ ਹਰਿਆਣੇ ਤੋਂ ਬਰਨਾਲਾ ਪੁਲਿਸ ਟੀਮ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਹੁਕਮਾਂ ’ਤੇ ਕਾਬੂ ਕਰ ਲਿਆ ਹੈ। ਇਸ ਮਾਮਲੇ ’ਚ ਬਰਨਾਲਾ ਪੁਲਿਸ ਨੇ ਪਹਿਲਾ 2 ਮਹਿਲਾਵਾਂ ਸਣੇ 3 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਪੁਲਿਸ ਰਿਮਾਂਡ ਲੈ ਕੇ ਜਾਂਚ ਕੀਤੀ ਜਾ ਰਹੀ ਸੀ।

ਪਿਛਲੇ ਦਿਨੀਂ ਮਾਮਲੇ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਮਨੋਜ ਕੁਮਾਰ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਸੀ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਹਾਈਲਾਈਟ ਇਸ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਤਾਂਤਰਿਕ ਬਾਬੇ ਦੀ ਮਹਿਲਾ ਸਾਥੀ ਨੂੰ ਹਰਿਆਣਾ ਦੇ ਚੀਕਾ ਤੋਂ ਹੁਣ ਬਰਨਾਲਾ ਪੁਲਸ ਨੇ ਕਾਬੂ ਕੀਤਾ ਹੈ। ਇਹ ਸੰਤੋਸ਼ ਰਾਣੀ ਮਹਿਲਾ ਗੈਂਗਰੇਪ ਪੀੜਤਾ ਨੂੰ ਪਿੰਡ ਪੰਧੇਰ ਵਿਖੇ ਛੱਡਣ ਵਿੱਚ ਮਦਦਗਾਰ ਸੀ।

ਐੱਸਐੱਸਪੀ ਨੇ ਦੱਸਿਆ ਕਿ ਜੋ ਵੀ ਦੋਸ਼ੀ ਰਹਿੰਦੇ ਹਨ ਉਨ੍ਹਾਂ ਨੂੰ ਵੀ ਜਲਦੀ ਹੀ ਪੁਲਿਸ ਪਕੜ ’ਚ ਹੋਵੇਗਾ। ਇਸ ਸਮੂਹਿਕ ਜਬਰ ਜਨਾਹ ਮਾਮਲੇ ’ਚ ਬਰਨਾਲਾ ਪੁਲਿਸ ਕਈ ਜਣਿਆਂ ਨੂੰ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ’ਚੋਂ 3 ਮਹਿਲਾਵਾਂ, ਤਾਂਤਰਿਕ ਬਾਬੇ ਸਣੇ 5 ਜਣਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਲਈ ਸਿੱਟ ਬਣਾ ਕੇ ਟੀਮਾਂ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ’ਚ ਜੁੱਟੀਆਂ ਹਨ।

Posted By: Tejinder Thind