ਕਰਮਜੀਤ ਸਿੰਘ ਸਾਗਰ, ਧਨੌਲਾ : ਗਊਆਂ 'ਚ ਚੱਲ ਰਹੀ ਬਿਮਾਰੀ ਕਾਰਨ ਨੇੜਲੇ ਪਿੰਡ ਕੁੱਬੇ ਵਿਖੇ ਪਸ਼ੂ ਪਾਲਕਾਂ 'ਚ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਸ਼ੂ ਪਾਲਕ ਜਗਰਾਜ ਸਿੰਘ, ਗੁਰਤੇਜ ਸਿੰਘ, ਮੇਜਰ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਹਰੀ ਸਿੰਘ, ਆਕਾਸ਼ਦੀਪ ਸਿੰਘ, ਗੁਰਲਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ 'ਚ ਪੈਂਤੀ ਤੋਂ ਚਾਲੀ ਦੇ ਕਰੀਬ ਘਰਾਂ ਵਿਚ ਗਊਆਂ ਨੂੰ ਇਹ ਬਿਮਾਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਹਰ ਰੋਜ਼ ਪਸ਼ੂਆਂ ਦੇ ਟੀਕੇ ਬੋਤਲਾਂ ਅਤੇ ਹੋਰ ਦਵਾਈਆਂ ਬਾਹਰੋਂ ਲਿਆ ਕੇ ਦੇ ਰਹੇ ਹਾਂ, ਜਿਸ ਨਾਲ ਬਾਕੀ ਪਸ਼ੂਆਂ 'ਚ ਬਚਾਅ ਦੀ ਸਥਿਤੀ ਬਣੀ ਰਹੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਪਿੰਡ ਪਸ਼ੂ ਡਿਸਪੈਂਸਰੀ ਖੁੱਲ੍ਹੀ ਹੋਈ ਹੈ, ਜਿਸ ਨਾਲ ਨੇੜਲੇ ਪਿੰਡ ਹਰੀਗੜ੍ਹ ਕੁੱਬੇ ਭੂਰੇ ਲੋਹਾ ਖੇੜਾ ਅਤੇ ਪਿੰਡ ਬੁੱਗਰਾਂ ਵੀ ਜੁੜੇ ਹੋਏ ਹਨ ਪਰ ਇੱਥੇ ਕੋਈ ਡਾਕਟਰ ਨਾ ਹੋਣ ਕਰਕੇ ਸਭ ਨੂੰ ਬਾਹਰਲੇ ਡਾਕਟਰਾਂ ਦੀ ਸਹਾਇਤਾ ਲੈਣ ਲਈ ਬਾਹਰੋਂ ਦਵਾਈਆਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਦੁੱਧ ਵੀ ਚੋਅ ਕੇ ਟੋਏ ਵਿੱਚ ਦੱਬ ਦਿੰਦੇ ਹਾਂ। ਅਸੀਂ ਘਰੇ ਨਹੀਂ ਵਰਤਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਪਿੰਡਾਂ ਵਿੱਚ ਤੀਹ ਪੈਂਤੀ ਪਸ਼ੂਆਂ ਨੂੰ ਇਹ ਬਿਮਾਰੀ ਹੋਣ ਕਾਰਨ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Posted By: Ramanjit Kaur