ਸਟਾਫ ਰਿਪੋਰਟਰ, ਬਰਨਾਲਾ : ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ 'ਚ ਪਿੰ੍ਸੀਪਲ ਡਾਕਟਰ ਨੀਲਮ ਸ਼ਰਮਾ ਦੀ ਅਗਵਾਈ ਹੇਠ ਫ਼ਾਈਨ ਆਰਟਸ ਵਿਭਾਗ ਵਲੋਂ ਆਰਟ ਐਗਜੀਬੀਸ਼ਨ ਟੂਰ ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਰਜਿ. ਬਠਿੰਡਾ 'ਚ ਗਿਅ, ਜਿੱਥੇ ਵਿਦਿਆਰਥੀਆਂ ਨੇ 27ਵੀਂ ਸਲਾਨਾ ਆਰਟ ਫ਼ੈਸਟੀਵਲ 'ਚ ਲੱਗੀ ਆਰਟ ਐਗਜੀਬੀਸ਼ਨ 'ਚ ਹੋ ਰਹੇ ਮੁਕਾਬਲਿਆਂ 'ਚ ਭਾਗ ਲਿਆ ਤੇ ਕਲਾ ਪ੍ਰਦਰਸ਼ਨੀ ਦਾ ਆਨੰਦ ਮਾਣਿਆ। ਬਠਿੰਡਾ ਦੇ ਪ੍ਰਸਿੱਧ ਚਿੱਤਰਕਾਰ ਗੁਰਪ੍ਰਰੀਤ ਸਿੰਘ, ਪੋ੍. ਹਰਦਰਸ਼ਨ ਸਿੰਘ ਸੋਹਲ ਸੁਸਾਇਟੀ ਦੇ ਪ੍ਰਧਾਨ ਹਰੀ ਚੰਦ ਤੇ ਪ੍ਰਸ਼ੋਤਮ ਕੁਮਾਰ ਨੇ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਤੇ ਜਿੰਦਗੀ 'ਚ ਕਲਾ ਦੇ ਮਹੱਤਵ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਕਿਲਾ ਮੁਬਾਰਕ ਪਾਤਸ਼ਾਹੀ 10ਵੀਂ ਬਠਿੰਡਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਚੰਗੀ ਸਿਹਤ ਤੇ ਸ਼ਾਂਤੀ ਲਈ ਅਰਦਾਸ ਕੀਤੀ। ਬੱਚਿਆਂ ਨੇ ਇਸ ਟੂਰ ਦਾ ਬਹੁਤ ਅਨੰਦ ਮਾਣਿਆ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਟੂਰ 'ਤੇ ਜਾਣ ਦੀ ਇੱਛਾ ਪ੍ਰਗਟਾਈ।