ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਕਸਬਾ ਸ਼ਹਿਣਾ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਸੁਰਿੰਦਰ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਤਰਸੇਮ ਚੰਦ ਗੋਇਲ ਕੁੱਕੂ (68 ਸਾਲ) ਲੰਘੀ 14 ਜੂਨ ਨੂੰ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਟਰਾਈਡੈਂਟ ਦੇ ਸੰਸਥਾਪਕ ਡਾ. ਰਾਜਿੰਦਰ ਗੁਪਤਾ, ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ, ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਖੇਤੀਬਾੜੀ ਵਿਭਾਗ ਸ਼ਹਿਣਾ ਤੇ ਰਾਮਪੁਰਾ ਫੂਲ ਦੇ ਸਮੂਹ ਸਟਾਫ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਨਰਿੰਦਰ ਨੀਟਾ, ਪੰਚਾਇਤ ਸਕੱਤਰ ਯੂਨੀਅਨ ਬਲਾਕ ਸ਼ਹਿਣਾ ਦੇ ਸਮੂਹ ਅਹੁਦੇਦਾਰ, ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐੱਮਡੀ ਸ਼ਿਵ ਸਿੰਗਲਾ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੇ ਕੁਮਾਰ ਗਰਗ, ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ, ਪੰਜਾਬ ਮਲਟੀਪਰਪਜ ਇੰਸਟੀਚਿਊਟ ਦੇ ਚੇਅਰਮੈਨ ਪਵਨ ਧੀਰ, ਫਾਰਮੇਸੀ ਅਫਸਰ ਸ਼ਹਿਣਾ ਹਰਪਾਲ ਸਿੰਘ ਪਾਲੀ, ਸ਼ੋ੍ਅਦ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਲੋਕ ਸੰਪਰਕ ਵਿਭਾਗ ਬਰਨਾਲਾ ਦੇ ਸਮੂਹ ਸਟਾਫ, ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ, ਕਾਂਗਰਸ ਦੇ ਹਲਕਾ ਬਰਨਾਲਾ ਦੇ ਇੰਚਾਰਜ ਮਨੀਸ਼ ਬਾਂਸਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਰੀਤ ਸਿੰਘ ਲੱਕੀ, ਅਗਰਵਾਲ ਸਭਾ ਬਰਨਾਲਾ ਦੇ ਸਮੂਹ ਅਹੁਦੇਦਾਰ, ਕੌਂਸਲਰ ਹੇਮ ਰਾਜ, ਐਕਸਪੈ੍ਸ ਇੰਮੀਗਰੇਸ਼ਨ ਭਦੌੜ ਦੇ ਐੱਮਡੀ ਸੁਰਿੰਦਰਪਾਲ ਗਰਗ, ਪੈ੍ਸ ਕਲੱਬ ਬਰਨਾਲਾ, ਪੈ੍ਸ ਕਲੱਬ ਤਪਾ, ਪ੍ਰਰੈਸ ਕਲੱਬ ਸ਼ਹਿਣਾ, ਪੈ੍ਸ ਕਲੱਬ ਭਦੌੜ ਦੇ ਅਹੁਦੇਦਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ ਵੱਲੋਂ ਤਰਸੇਮ ਚੰਦ ਗੋਇਲ (ਕੁੱਕੂ) ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦੀ ਕਥਾ ਦਾ ਭੋਗ 26 ਜੂਨ ਦਿਨ ਐਤਵਾਰ ਨੂੰ ਪ੍ਰਰਾਥਨਾ ਹਾਲ ਰਾਮ ਬਾਗ ਬਰਨਾਲਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਪਵੇਗਾ।