ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਦੀ ਕ੍ਰਿਕਟ ਨੂੰ ਉੱਚਾ ਚੁੱਕਣ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ ਲਗਭਗ 15 ਜ਼ਿਲ੍ਹਿਆਂ ਦੇ ਸੈਕਟਰੀ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 7 ਫਰਵਰੀ ਤੋਂ ਪੰਜਾਬ ਪਧਰੀ ਟਰਈਡੈਂਟ ਕੱਪ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਰਵਾਇਆ ਜਾਵੇਗਾ।

ਇਸ ਵਿਚ ਖਿਡਾਰੀਆਂ ਨੂੰ ਬਹੁਤ ਹੀ ਵਧੀਆ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਵੇਂ ਜੇਤੂ ਟੀਮ ਨੂੰ 1.50 ਲੱਖ ਉਪ ਜੇਤੂ ਨੂੰ 1 ਲੱਖ, ਤੀਜੇ ਸਥਾਨ ਨੂੰ 50 ਹਜ਼ਾਰ, ਮੈਨ ਆਫ ਦਾ ਸੀਰੀਜ਼ 21 ਹਜ਼ਾਰ, ਬੈਸਟ ਬਾਲਰ ਨੂੰ 11 ਹਜ਼ਾਰ, ਬੱਲੇਬਾਜ਼ 11 ਹਜ਼ਾਰ, ਕੀਪਰ 11 ਹਜ਼ਾਰ, ਫੀਲਡਰ 11 ਹਜ਼ਾਰ ਅਤੇ ਟੀਮ ਦੇ ਸਾਰੇ ਖਿਡਾਰੀਆਂ ਨੂੰ ਕ੍ਰਿਕਟ ਕਿਟਾਂ, ਲੰਚ ਅਤੇ ਆਉਣ ਜਾਣ ਦਾ ਸਾਰਾ ਖਰਚਾ ਦਿੱਤਾ ਜਾਵੇਗਾ।

ਗੁਪਤਾ ਨੇ ਦਸਿਆ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਪੰਜਾਬ ਦੀ ਕ੍ਰਿਕਟ ਨੂੰ ਉੱਚਾ ਚੁੱਕਣਾ ਹੈ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਖ ਵਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਕ੍ਰਿਕਟ ਅਕੈਡਮੀਆਂ ਖੋਲ੍ਹਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਸਾਰੇ ਜ਼ਿਲ੍ਹਾ ਸੈਕਟਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕ੍ਰਿਕਟ ਦੀ ਬਿਹਤਰੀ ਲਈ ਦਿਨ ਰਾਤ ਹਾਜ਼ਰ ਹਨ।

ਇਸ ਮੌਕੇ ਵੱਖ-ਵੱਖ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ। ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕਤਰ ਜਗਮੋਨ ਸਿੰਘ ਧਾਲੀਵਾਲ ਨੇ ਦਸਿਆ ਕਿ ਮਾਨਸਾ ਵਿਚ ਹੋਣ ਵਾਲੇ ਟਰਾਈਡੈਂਟ ਕਪ ਦੇ ਮੈਚਾਂ ਦੀਆਂ ਤਿਆਰੀਆਂ ਜੋਰਾਂ ਨਾਲ ਚਲ ਰਹੀਆਂ ਹਨ ਅਤੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਡਾ.ਏਜੀਐਸ ਬਾਵਾ, ਅਰੁਣ ਵਧਾਵਨ, ਹਰੀਸ਼ ਸ਼ਰਮਾ, ਕਮਲ ਅਰੋੜਾ, ਕ੍ਰਿਸ਼ਨ ਲਾਲ, ਪ੍ਰੋ. ਗੁਰਬਾਜ, ਸੇਖਰ ਸੁਕਲਾ, ਰੁਪਿੰਦਰ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Posted By: Jagjit Singh