ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਸਿਟੀ 1 ਦੀ ਪੁਲਿਸ ਨੇ ਇਕ ਵਿਅਕਤੀ 'ਤੇ ਚੋਰੀ-ਚੋਰੀ ਇਕ ਔਰਤ ਦੇ ਘਰ 'ਚ ਬਣੇ ਬਾਥਰੂਮ 'ਚ ਕੈਮਰਾ ਲਾ ਕੇ ਆਪਣੇ ਮੋਬਾਈਲ ਫੋਨ ਨਾਲ ਅਟੈਚ ਕਰਕੇ ਔਰਤ ਤੇ ਉਸ ਦੀ ਲੜਕੀ ਦੀਆਂ ਅਸ਼ਲੀਲ ਫੋਟੋ ਲੈਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਡੀਐੱਸਪੀ ਕ੍ਰਾਇਮ ਵੂਮੈਨ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੀੜਤ ਔਰਤ ਨਿਵਾਸੀ ਸੰਘੇੜ ਰੋਡ ਬਰਨਾਲਾ ਨੇ ਥਾਣਾ ਸਿਟੀ 1 ਦੀ ਪੁਲਿਸ ਸਬ ਇੰਸਪੈਕਟਰ ਦੇ ਕੋਲ ਕੇਸ ਦਰਜ ਕਰਵਾਇਆ ਹੈ, ਕਿ ਬਲਵਿੰਦਰ ਕੁਮਾਰ ਸ਼ਰਮਾ ਵਾਸੀ ਕਿੱਲਾ ਮੁਹੱਲਾ ਬਰਨਾਲਾ ਦਾ ਉਨ੍ਹਾਂ ਦੇ ਘਰ 'ਚ ਕਾਫ਼ੀ ਸਮੇਂ ਤੋਂ ਆਉਣ ਜਾਣਾ ਲੱਗਿਆ ਹੋਇਆ ਸੀ। ਇਸੇ ਦੌਰਾਨ ਦੋਸ਼ੀ ਬਲਵਿੰਦਰ ਕੁਮਾਰ ਸ਼ਰਮਾ ਨੇ ਚੋਰ ਚੋਰੀ ਉਨ੍ਹਾਂ ਦੇ ਘਰ 'ਚ ਬਣੇ ਬਾਥਰੂਮ 'ਚ ਕੈਮਰਾ ਫਿੱਟ ਕਰ ਦਿੱਤਾ ਤੇ ਉਸ ਨੂੰ ਆਪਣੇ ਮੋਬਾਈਲ ਫੋਨ ਨਾਲ ਅਟੈਚ ਕਰ ਦਿੱਤਾ। ਇਸ ਦੌਰਾਨ ਕੈਮਰੇ ਦੀ ਮਦਦ ਨਾਲ ਦੋਸ਼ੀ ਬਲਵਿੰਦਰ ਕੁਮਾਰ ਸ਼ਰਮਾ ਨੇ ਉਸ ਦੀ ਤੇ ਉਸ ਦੀ ਬੇਟੀ ਦੀਆਂ ਅਸ਼ਲੀਲ ਫੋਟੋਆਂ ਲੈ ਲਈਆਂ। ਉਨ੍ਹਾਂ ਨੂੰ ਫੋਟੋ ਬਲਵਿੰਦਰ ਕੁਮਾਰ ਸ਼ਰਮਾ ਫੋਟੋ ਦਿਖਾ ਕੇ ਬਲੈਕਮੇਲ ਕਰਨ ਲੱਗਿਆ ਤਾਂ ਉਨ੍ਹਾਂ ਅਚਾਨਕ ਹੀ ਕੈਮਰੇ ਦੇ ਬਾਰੇ ਪਤਾ ਲੱਗ ਗਿਆ, ਜਿਸ ਦੀ ਸੂਚਨਾ ਥਾਣਾ ਸਿਟੀ 1 ਦੀ ਪੁਲਿਸ ਨੂੰ ਦਿੱਤੀ ਗਈ।


ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਪੀੜਤ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੀ ਜਾਂਚ ਦੇ ਲਈ ਸ਼ਿਕਾਇਤ ਡੀਐੱਸਪੀ ਕ੍ਰਾਇਮ ਡੀਐੱਸਪੀ ਬਲਜੀਤ ਸਿੰਘ ਬਰਾੜ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਬਲਵਿੰਦਰ ਕੁਮਾਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਲਦ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

Posted By: Seema Anand