ਸਟਾਫ਼ ਰਿਪੋਰਟਰ, ਬਰਨਾਲਾ : ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸ਼ਨਿੱਚਰਵਾਰ ਨੂੰ ਅਜ਼ਾਦੀ ਦਿਵਸ ਮਨਾਇਆ ਗਿਆ। ਜਿਸ 'ਚ ਬੱਚਿਆਂ ਨੇ ਅਜ਼ਾਦੀ ਮਹੱਤਤਾ ਬਾਰੇ ਨਾਟਕ, ਕੋਰਿਓਗ੍ਰਾਫ਼ੀ ਆਦਿ ਦੀ ਪੇਸ਼ਕਾਰੀ ਕਰਕੇ ਚੰਗੀ ਤਰਾਂ੍ਹ ਜਾਣੂ ਕਰਵਾਇਆ। ਇਸ ਸਮੇਂ ਡਾ. ਹਿਮਾਂਸ਼ੂ ਦੱਤ ਸ਼ਰਮਾ ਨੇ ਬੱਚਿਆਂ ਨੂੰ ਅਜ਼ਾਦੀ ਬਾਰੇ ਚੰਗੀ ਤਰਾਂ੍ਹ ਜਾਣੂ ਕਰਵਾਇਆ। ਇਸ ਮੌਕੇ ਵਾਇਸ ਪਿ੍ਰਸੀਪਲ ਹਰਸਿਮਰਨ ਕੌਰ, ਗੁਰਦੀਪ ਗਿਰ, ਯਾਂਦਵਿੰਦਰ ਕੌਰ, ਮਨਪ੍ਰਰੀਤ ਕੌਰ, ਰਿਤੂ ਸ਼ਰਮਾ, ਰਵਿੰਦਰ ਕੌਰ ਤੋਂ ਇਲਾਵਾ ਮਨਦੀਪ ਸਿੰਘ ਗੰਡੇਵਾਲ, ਮਹਿੰਦਰ ਸਿੰਘ ਸਹੌਰ ਹਾਜ਼ਰ ਸਨ।