v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਦੀ ਬਾਰ ਐਸੀਸੀਏਸ਼ਨ 'ਚ ਮਹਿਲਾ ਵਕੀਲ 'ਤੇ ਹੋਏ ਹਮਲੇ ਸਬੰਧੀ ਐਸਸੀਏਸ਼ਨ ਦੇ ਪ੍ਰਧਾਨ 'ਤੇ ਮੈਂਬਰ ਐੱਸਪੀ ਰੁਪਿੰਦਰ ਭਾਰਦਵਾਜ ਨੂੰ ਮਿਲੇ। ਉਨ੍ਹਾਂ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਐੱਸਪੀ ਭਾਰਦਵਾਜ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਗਿੰਦੀ ਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਪੀੜਤ ਮਹਿਲਾ ਨੂੰ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੌਕੇ 'ਤੇ ਹੀ ਡੀਐੱਸਪੀ ਰਾਜੇਸ਼ ਕੁਮਾਰ ਛਿੱਬਰ ਤੇ ਥਾਣਾ ਮੁਖੀ ਧਨੌਲਾ ਹਾਕਮ ਸਿੰਘ ਨੂੰ ਬੁਲਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ।

Posted By: Seema Anand