ਪੈਂਡਿੰਗ ਕੰਮ ਜਲਦ ਮੁਕੰਮਲ ਕਰਨ ਲਈ ਮਤਾ ਕੀਤਾ ਪਾਸ

ਸੁਰਿੰਦਰ ਗੋਇਲ, ਸ਼ਹਿਣਾ

ਸ਼ੁੱਕਰਵਾਰ ਨੂੰ ਪੰਚਾਇਤ ਸੰਮਤੀ ਸ਼ਹਿਣਾ ਦੀ ਮੀਟਿੰਗ ਸੰਮਤੀ ਦਫਤਰ ਸ਼ਹਿਣਾ ਵਿਖੇ ਚੇਅਰਮੈਨ ਪਰਮਜੀਤ ਸਿੰਘ ਮੌੜ ਤੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਦੀ ਅਗਵਾਈ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਹਿਣਾ ਜਗਤਾਰ ਸਿੰਘ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ 'ਚ ਪਾਏ ਗਏ ਮਤਿਆਂ ਸਬੰਧੀ ਚੇਅਰਮੈਨ ਪਰਮਜੀਤ ਮੌੜ ਤੇ ਉੱਪ ਚੇਅਰਮੈਨ ਦੀਪੀ ਬਾਵਾ ਨੇ ਦੱਸਿਆ ਕਿ ਸੰਮਤੀ ਮੈਂਬਰਾਂ ਵੱਲੋਂ ਲਗਵਾਈਆਂ ਸਮਬਰਸੀਬਲ ਮੋਟਰਾਂ ਦੇ ਬਿੱਲਾਂ ਦੀ ਅਦਾਇਗੀ ਦਾ ਮਤਾ, ਵੱਖ-ਵੱਖ ਸੰਮਤੀ ਮੈਂਬਰਾਂ ਦੀ ਮੰਗ 'ਤੇ ਪਿੰਡਾਂ ਅੰਦਰ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਮਤਾ, ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੇ ਪਏ ਪੈਡਿੰਗ ਕੰਮ ਜਲਦ ਮੁਕੰਮਲ ਕਰਨ ਦਾ ਮਤਾ ਆਦਿ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਸੰਮਤੀ ਦੇ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਨੂੰ ਪਾਸ ਕਰਕੇ ਅਦਾਇਗੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਉਨਾਂ੍ਹ ਦੱਸਿਆ ਕਿ ਬਲਾਕ ਦੇ ਸਮੂਹ ਪੰਚਾਇਤ ਸਕੱਤਰਾਂ ਨੂੰ ਪੰਚਾਇਤੀ ਸ਼ਾਮਲਾਤ ਜਮੀਨ ਦੀਆਂ ਬੋਲੀਆਂ ਦਾ ਸੈਕਟਰੀਵੇਜ 8 ਅਗਸਤ ਤੱਕ ਜਮਾਂ੍ਹ ਕਰਵਾਉਣ ਲਈ ਸਮਾਂ ਦਿੱਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਸੰਮਤੀ ਵੱਲੋਂ ਬਾਲ ਵਿਕਾਸ ਤੇ ਪੋ੍ਜੈਕਟ ਦਫਤਰ ਸ਼ਹਿਣਾ ਵਿਖੇ ਖਾਲੀ ਅਸਾਮੀਆਂ ਨੂੰ ਭਰਨ ਦਾ ਮਤਾ ਪਾਸ ਕੀਤਾ ਗਿਆ ਹੈ, ਜੋ ਵਿਭਾਗ ਦੇ ਡਾਇਰੈਕਟਰ ਨੂੰ ਭੇਜਿਆ ਜਾਵੇਗਾ। ਉਨਾਂ੍ਹ ਦੱਸਿਆ ਕਿ ਦਫਤਰ 'ਚ ਪੈਡਿੰਗ ਪਈਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਮੌਕੇ ਸੰਮਤੀ ਪਟਵਾਰੀ ਅਮਿ੍ਤਪਾਲ ਸ਼ਰਮਾ, ਬੀਪੀਈਓ ਹਰਿੰਦਰ ਸਿੰਘ, ਸੰਮਤੀ ਮੈਂਬਰ ਸੁਖਮੰਦਰ ਸਿੰਘ, ਨਿਰੰਜਣ ਸਿੰਘ, ਮੈਂਗਲ ਸਿੰਘ, ਤੀਰਥ ਸਿੰਘ, ਗਿਆਨ ਸ਼ਰਮਾ, ਪ੍ਰਗਟ ਸਿੰਘ, ਕਰਮਜੀਤ ਕੌਰ, ਮਨਜੀਤ ਕੌਰ, ਸਿੰਦਰ ਕੌਰ, ਹਰਬੰਸ ਕੌਰ, ਸੁਚਿਆਰ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ।

----

ਅਫਸਰ ਤਾਂ ਸੁਣਦਾ ਨਹੀਂ, ਅਸਤੀਫਾ ਦੇਵਾਂਗੀ : ਸੰਮਤੀ ਮੈਂਬਰ

ਪੰਚਾਇਤ ਸੰਮਤੀ ਸ਼ਹਿਣਾ ਦੀ ਜੋਧਪੁਰ ਸਰਕਲ ਦੀ ਆਮ ਆਦਮੀ ਪਾਰਟੀ ਨਾਲ ਸਬੰਧਤ ਮੈਂਬਰ ਮਨਪ੍ਰਰੀਤ ਕੌਰ ਨੇ ਕਿਹਾ ਕਿ ਦੋ ਸਮਬਰਸੀਬਲ ਮੋਟਰਾਂ ਮਿਲਣੀਆਂ ਸਨ, ਜੋ ਨਹੀਂ ਮਿਲੀਆਂ। ਉਸ ਨੇ ਦੱਸਿਆ ਕਿ 8 ਮਹੀਨੇ ਪਹਿਲਾ 4 ਮਕਾਨ ਬਣਾਏ ਗਏ ਸਨ, ਜੋ ਅਜੇ ਤੱਕ ਅਧੂਰੇ ਤੇ ਛੱਤਾਂ ਤੋਂ ਵਾਂਝੇ ਹਨ। ਉਨਾਂ੍ਹ ਕਿਹਾ ਕਿ ਕਿਤੇ ਕੋਈ ਅਫਸਰ ਸੁਣਦਾ ਨਹੀਂ। ਇੱਥੋਂ ਤੱਕ ਕਿ ਹਲਕਾ ਬਰਨਾਲਾ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਫਤਰ 'ਚ ਪੀਏ ਨੂੰ ਜਾਣੂ ਕਰਵਾ ਕੇ ਫੋਨ ਵੀ ਕਰਵਾਇਆ। ਪਰ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ। ਉਨਾਂ੍ਹ ਕਿਹਾ ਕਿ ਏਦੂ ਤਾਂ ਅਸਤੀਫਾ ਦਿੱਤਾ ਹੀ ਚੰਗਾ ਹੈ।

- ---

ਅਜੇ ਤੱਕ ਨਹੀਂ ਨਸੀਬ ਹੋਇਆ ਮਾਣਭੱਤਾ

ਇਸ ਮੀਟਿੰਗ ਉਪਰੰਤ ਕਈ ਸੰਮਤੀ ਮੈਂਬਰਾਂ ਨੇ ਦੱਸਿਆ ਕਿ ਉਨਾਂ੍ਹ ਨੂੰ ਅਜੇ ਤੱਕ ਮਾਣ ਭੱਤਾ ਵੀ ਨਸੀਬ ਨਹੀਂ ਹੋਇਆ। ਉਨਾਂ੍ਹ ਕਿਹਾ ਕਿ ਉਹ ਤਾਂ ਸਿਰਫ ਮੀਟਿੰਗ 'ਚ ਆ ਕੇ ਖਾਲੀ ਹੱਥ ਵਾਪਸ ਮੁੜ ਜਾਂਦੇ ਹਨ।