ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਬਣੇ ਥਾਣਿਆਂ 'ਚ ਤਾਇਨਾਤ ਮੁਖੀਆਂ ਦੇ ਤਬਦਲੇ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਸਬ ਇੰਸਪੈਕਟਰ ਜਸਵਿੰਦਰ ਸਿੰਘ ਥਾਣਾ ਮੁਖੀ ਬਰਨਾਲਾ ਨੂੰ ਥਾਣਾ ਤਪਾ, ਇੰਸਪੈਕਟਰ ਰਮਨਦੀਪ ਸਿੰਘ ਨੂੰ ਪੁਲਿਸ ਲਾਇਨ ਬਰਨਾਲਾ ਤੋਂ ਮੁੱਖ ਅਫਸਰ ਥਾਣਾ ਭਦੌੜ, ਇੰਸਪੈਕਟਰ ਜਗਜੀਤ ਸਿੰਘ ਨੂੰ ਥਾਣਾ ਤਪਾ ਤੋਂ ਮੁੱਖ ਅਫ਼ਸਰ ਥਾਣਾ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਨੂੰ ਥਾਣਾ ਠੁੱਲੀਵਾਲ ਤੋਂ ਮੁੱਖ ਅਫ਼ਸਰ ਥਾਣਾ ਮਹਿਲ ਕਲਾਂ, ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਥਾਣਾ ਮਹਿਲ ਕਲਾਂ ਤੋਂ ਮੁੱਖ ਅਫ਼ਸਰ ਥਾਣਾ ਠੁੱਲੀਵਾਲ, ਸਬ ਇੰਸਪੈਕਟਰ ਮੁਨੀਸ਼ ਕੁਮਾਰ ਨੂੰ ਥਾਣਾ ਭਦੌੜ ਤੋਂ ਥਾਣਾ ਟੱਲੇਵਾਲ, ਸਬ ਇੰਸਪੈਕਟਰ ਕ੍ਰਿਸ਼ਨ ਸਿੰਘ ਨੂੰ ਥਾਣਾ ਟੱਲੇਵਾਲ ਤੋਂ ਪੁਲਿਸ ਲਾਇਨ ਬਰਨਾਲਾ, ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਚੌਂਕੀ ਹੰਡਿਆਇਆ ਤੋਂ ਇੰਜ: ਬੱਸ ਸਟੈਂਡ ਚੌਂਕੀ ਬਰਨਾਲਾ, ਸਬ ਇੰਸਪੈਕਟਰ ਕਮਲਦੀਪ ਸਿੰਘ ਨੂੰ ਚੌਂਕੀ ਪੱਖੋ ਕੈਂਚੀਆਂ ਤੋਂ ਚੌਂਕੀ ਹੰਡਿਆਇਆ ਤੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਚੌਂਕੀ ਬੱਸ ਸਟੈਂਡ ਬਰਨਾਲਾ ਤੋਂ ਪੱਖੋ ਕੈੈਂਚੀਆਂ ਪੁਲਿਸ ਚੌਂਕੀ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ 'ਤੇ ਸਖ਼ਤ ਨਕੇਲ ਕਸੀ ਜਾਵੇਗੀ ਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸਿਆ ਨਹੀਂ ਜਾਵੇਗਾ।