v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਫਾਇਰਿੰਗ ਮਾਮਲੇ 'ਚ ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਅਦਾਲਤ ਗਏ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਚਾਹੁਣ ਵਾਲਿਆਂ ਲਈ ਇਕ ਰਾਹਤ ਦੀ ਖਬਰ ਹੈ। ਮਾਣਯੋਗ ਸੰਗਰੂਰ ਅਦਾਲਤ ਨੇ ਉਨ੍ਹਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਆਰਜ਼ੀ ਜ਼ਮਾਨਤ 'ਤੇ ਸਨ। ਦਰਅਸਲ ਸਿੱਧੂ ਮੂਸੇਵਾਲਾ ਵਲੋਂ ਕਰਫਿਊ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਧਨੌਲਾ 'ਚ ਸ਼ੂਟਿੰਗ ਰੇਂਜ਼ 'ਚ AK- 47 ਤੋਂ ਗੋਲ਼ੀਆਂ ਚਲਾਈਆਂ ਗਈਆਂ ਸਨ। ਉਸ ਨਾਲ ਪੁਲਿਸ ਮੁਲਾਜ਼ਮ ਵੀ ਸਨ।

ਬਰਨਾਲਾ ਪੁਲਿਸ ਨੇ ਮੂਸੇਵਾਲਾ ਤੇ 5 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ ਕੀਤਾ ਸੀ। ਵੀਡੀਓ ਵਾਇਰਲ ਹੋਣ ਦੇ 24 ਘੰਟੇ ਬਾਅਦ ਹੀ ਸੰਗਰੂਰ ਦੇ ਲੱਡਾ ਕੋਠੀ 'ਚ ਫਾਇਰਿੰਗ ਦਾ ਦੂਜਾ ਵੀਡੀਓ ਵਾਇਰਲ ਹੋਇਆ, ਜਿਸ 'ਤੇ ਧੂਰੀ ਪੁਲਿਸ ਨੇ ਥਾਣੇ 'ਚ ਮਾਮਲਾ ਦਰਜ ਕੀਤਾ ਸੀ। ਅੱਜ ਉਕਤ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਦੀ ਅਦਾਲਤ ਨੇ ਪੱਕੀ ਜ਼ਮਾਨਤ ਦੇ ਦਿੱਤੀ ਹੈ। ਹੁਣ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀਆਂ ਮੁਸ਼ਕਲਾਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਹਨ। ਉਸ ਦੇ ਚਾਹੁਣ ਵਾਲਿਆਂ 'ਚ ਇਹ ਇੱਕ ਖ਼ੁਸ਼ੀ ਦੀ ਖ਼ਬਰ ਹੈ।

Posted By: Amita Verma