ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਸੰਘਰਸ਼ ਤੇ ਵਾਧੇ ਨੂੰ ਮੁੱਖ ਰੱਖਦੇ ਹੋਏੇੇੇੇੇੇ, ਏਕਤਾ ਮੰਚ ਵਿੱਚ ਸ਼ਾਮਲ ਸਮੁੱਚਿਆਂ, ਧਿਰਾ ਵੱਲੋਂ ਇੱਕ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਹਰਬੰਸ ਸਿੰਘ ਦੀਦਾਰਗੜ੍ਹ ਤੇ ਜਗਤਾਰ ਸਿੰਘ ਖੇੜੀ ਏਕਤਾ ਮੰਚ ਦੇ ਆਗੂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਏਕਤਾ ਮੰਚ ਨਾਲ ਸਮਝੌਤੇ ਕਰਕੇ ਲਗਾਤਾਰ ਮੁੱਕਰ ਰਹੀ ਹੈ। ਏਕਤਾ ਮੰਚ ਵੱਲੋਂ 2011 ਤੋਂ ਲਟਕ ਰਿਹਾ ਪੇਅ¸ਮੇਡ ਦਾ ਮੁੱਦਾ ਤੇ ਹੋਰ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨਾ, ਸਹਾਇਕ ਲਾਇਨਮੈਨ ਤੋਂ ਲਾਇਨਮੈਨ ਆਦਿ। ਚੱਲ ਰਹੇ ਸੰਘਰਸ਼ 'ਚ ਵਾਧਾ ਕਰਦੇ ਹੋਏ 18 ਨਵੰਬਰ ਤੋਂ 26 ਨਵੰਬਰ 2021 ਛੁੱਟੀ ਹੋਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸਲਾਹਕਾਰ ਤੇ ਇਤਿਹਾਸਿਕ ਹੈ ਕਿਉਕਿ ਹੋਰ ਧਿਰਾ ਦੀ ਇਸ ਸਮੇਂ ਸੰਘਰਸ਼ ਕਰ ਰਹੀਆ ਹਨ। ਇਸ ਕਾਰਨ ਸੰਘਰਸ਼ ਨੂੰ ਬਲ ਮਿਲੇਗਾ। ਮੁਲਾਜਮ ਮੰਚ ਦੇ ਆਗੂ ਚੇਤ ਸਿੰਘ ਨੇ ਕਿਹਾ ਕਿ ਜੋ ਮੈਨੇਜਮੈਂਟ ਪਾਵਰਕਾਮ ਮੰਗਾਂ ਨਹੀ ਮੰਨਦੀ ਤਾਂ 22 ਨਵੰਬਰ ਤੋਂ 26 ਨਵੰਬਰ ਤੱਕ ਹੈੱਡ ਆਫਿਸ ਦੇ ਗੇਟ 'ਤੇ ਰੋੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜੇਕਰ ਮਨੈਂਜਮੈਟ ਫਿਰ ਵੀ ਨਹੀ ਮੰਨਦੀ ਤਾਂ ਉਸਤੋਂ ਵੀ ਤੇਜ਼ ਸੰਘਰਸ਼ ਕੀਤਾ ਜਾਵੇਗਾ। ਗੁਰਲਾਬ ਸਿੰਘ ਜੇ.ਈ. ਆਗੂ ਮੰਚ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਸਾਥੀ ਇੱਕ ਹੋ ਕੇ ਪਾਵਰਕਾਮ ਦੀ ਮਨੈਂਜਮੈਟ 'ਤੇ ਦਬਾਅ ਬਣਾਇਆ ਜਾਵੇ। ਇਸ ਸਮੇਂ ਹਰਭੋਲ ਸਿੰਘ ਜੇ.ਈ.1, ਰਾਜੇਸ਼ ਕੁਮਾਰ , ਕਮਲਜੀਤ ਸਿੰਘ, ਲਖਵੀਰ ਸਿੰਘ, ਸਰਬਜੀਤ ਸਿੰਘ, ਪਾਲਵਿੰਦਰ ਸਿੰਘ, ਗੋਰਵ ਕਮਾਰ ਭਦੌੜ, ਗੁਰਲਾਲ ਸਿੰਘ ਧੌਲਾ, ਦਰਸ਼ਨ ਸਿੰਘ ਰਜੀਆ, ਦਰਸ਼ਨ ਸਿੰਘ ਸੰਘੇੜਾ ਆਦਿ ਸੰਬੋਧਨ ਕੀਤਾ।