ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਗਣਪਤੀ ਉਸਤਵ ਜਿੱਥੇ ਪੂਰੇ ਦੇਸ਼ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਜ਼ਲਿ੍ਹਾ ਬਰਨਾਲਾ 'ਚ ਵੀ ਇਸਦਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ। ਸ਼ਹਿਰ ਦੇ ਹਰ ਗਲੀ ਮੁਹਲੇ ਗਣਪਤੀ ਉਤਸਵ ਮਨਾਇਆ ਗਿਆ। ਸੋਮਵਾਰ ਨੂੰ ਗਣਪਤੀ ਉਤਸਵ ਦੇ ਅੰਤਿਮ ਦਿਨ ਭਗਤਾਂ ਵਲੋਂ ਗਣਪਤੀ ਵਿਸਰਜਨ ਕੀਤਾ ਗਿਆ। ਵਿਸਰਜਨ ਤੋਂ ਪਹਿਲਾਂ ਭਗਤਾ ਨੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ 'ਚ ਸ਼ੋਭਾ ਯਾਤਰਾ ਕੱਢਕੇ ਗਣਪਤੀ ਬੱਪਾ ਮੋਰਿਆ, ਅਗਲੇ ਬਰਸ ਤੂੰ ਜਲਦੀ ਆ ਦਾ ਗੁਣਗਾਣ ਕੀਤਾ। ਇਸ ਮੌਕੇ ਸਿੱਧੀਵਿਨਾਇਕ ਸੇਵਾ ਸੁਸਾਇਟੀ ਦੇ ਸੰਚਾਲਕ ਰਵੀ ਬਾਂਸਲ ਨੇ ਦੱਸਿਆ ਕਿ ਇਸ ਵਾਰ 9ਵਾਂ ਗਣੇਸ਼ ਉਤਸਵ ਪ੍ਰਰਾਚੀਨ ਸ਼ਿਵ ਮੰਦਿਰ 'ਚ ਕਰਵਾਇਆ ਗਿਆ ਸੀ, ਉੱਥੇ ਹੀ ਆਦਿ ਸ਼ਕਤੀ ਮੰਦਿਰ ਦੇ ਨੁਮਾਇੰਦਿਆਂ ਵਲੋਂ ਵੀ ਮਨਮੋਹਕ ਝਾਕੀਆਂ ਕੱਢਦਿਆਂ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ 'ਚੋਂ ਹੁੰਦੀ ਹੋਈ ਹਰੀਗੜ੍ਹ ਨਹਿਰ 'ਤੇ ਪੁੱਜੀ, ਜਿੱਥੇ ਭਗਤਾਂ ਨੇ ਪੂਰੀ ਸ਼ਰਧਾ ਨਾਲ ਗਣਪਤੀ ਵਿਸਰਜਨ ਕੀਤਾ। ਇਸ ਮੌਕੇ ਬਤੌਰ ਮੁੱਖ ਮਹਿਮਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਸੰਸਾਰੀ ਸਟਾਈਲ ਦੇ ਐਮਡੀ ਹੇਮੰਤ ਬਾਂਸਲ ਤੇ ਸਤਵਿੰਦਰ ਬਾਂਸਲ ਨੂੰ ਸਨਮਾਨਿਤ ਵੀ ਕੀਤਾ ਗਿਆ।

ਪੁਲਿਸ ਦੇ ਰਹੇ ਸਖ਼ਤ ਪ੍ਰਬੰਧ

ਐਸਐਸਪੀ ਭਾਗੀਰਥ ਸਿੰਘ ਮੀਨਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੈਿਫ਼ਕ ਇੰਚਾਰਜ਼ ਗੁਰਮੇਲ ਸਿੰਘ ਤੇ ਥਾਣਾ ਸਿਟੀ ਦੀ ਪੁਲਿਸ ਫੋਰਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਪੁਲਿਸ ਵਲੋਂ ਸ਼ਹਿਰ 'ਚ ਸ਼ੋਭਾ ਯਾਤਰਾ ਕੱਢਣ ਦੌਰਾਨ ਟ੍ਰੈਿਫ਼ਕ ਦੀ ਸਮੱਸਿਆ ਨੂੰ ਵੱਧਣ ਨਹੀ ਦਿੱਤਾ।