ਕਰਮਜੀਤ ਸਿੰਘ ਸਾਗਰ, ਧਨੌਲਾ : ਨਜ਼ਦੀਕੀ ਪਿੰਡ ਕਾਲੇਕੇ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਕੈਨੇਡਾ ਵਾਲਿਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੇ ਪਿੰ੍ਸੀਪਲ ਭੀਮ ਸੈਨ ਤੇ ਕਲਰਕ ਨੀਰਜ ਗਰਗ ਨੀਟੂ ਦੀ ਦੇਖ ਰੇਖ ਹੋਏ ਕੰਮਾਂ ਤੋਂ ਖੁਸ਼ ਹੋ ਕੇ ਸਕੂਲ ਦੀ ਦਿੱਖ ਨੂੰ ਹੋਰ ਵਧੀਆ ਬਣਾਉਣ ਤੇ ਨਵੇਂ ਗੇਟ 'ਤੇ ਹੋਰ ਚਾਰ ਚੰਨ ਲਾਉਣ ਲਈ ਦੋ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਹੋਰ 'ਚ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚ ਬਲਦੇਵ ਸਿੰਘ ,ਪੰਚ ਜਗਰੂਪ ਸਿੰਘ ਤੇ ਸਕੂਲ ਕਮੇਟੀ ਨੇ ਸਰਪੰਚ ਤੇ ਸਕੂਲ ਨੂੰ ਦਾਨ ਦੇਣ ਲਈ ਪੇ੍ਰਰਨਾ ਸਰੋਤ ਬਣਨ ਵਾਲੇ ਅਧਿਆਪਕ ਭੋਲਾ ਸਿੰਘ ਦਾ ਵੀ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਵਿਅਕਤੀ ਮੌਜੂਦ ਸਨ ।