ਜੇਐੱਨਐੱਨ, ਧਨੌਲਾ : ਬਰਨਾਲਾ-ਸੰਗਰੂਰ ਨੈਸ਼ਨਲ ਹਾਈਵੇਅ 'ਤੇ ਭਠੱਲਾਂ ਰੋਡ ਸਥਿਤ ਚੌਧਰੀ ਆਟਾ ਚੱਕੀ 'ਤੇ ਜਾਮ ਕਰਨ ਵਾਲੇ ਵਿਅਕਤੀ 'ਤੇ ਸ਼ਨਿਚਰਵਾਰ ਦੇਰ ਰਾਤ ਹਮਲਾ ਕਰ ਦਿੱਤਾ। ਹਮਲਵਰਾਂ ਨੇ ਪਹਿਲਾਂ ਉਸ ਦੀ ਅੱਖ 'ਚ ਨੁਕੀਲੇ ਹਥਿਆਰਾਂ ਨਾਲ ਵਾਰ ਕੀਤਾ ਤੇ ਫਿਰ ਗਲ਼ਾ ਰੇਤ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਸੂਰਜ ਕੁਮਾਰ ਮੂਲਰੁਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਤੇ ਇਨ੍ਹਾਂ ਦਿਨਾਂ ਤੋਂ ਆਬਾਦ ਧਨੌਲਾ 'ਚ ਰਹਿ ਰਿਹਾ ਸੀ। ਹੱਤਿਆ ਤੋਂ ਬਾਅਦ ਹਮਲਾਵਰ ਉੱਥੇ ਖੜ੍ਹੀ ਸਵਿਫਟ ਕਾਰ ਲੈ ਉੱਡੇ।

ਘਟਨਾ ਦਾ ਪਤਾ ਐਤਵਾਰ ਸਵੇਰੇ ਉਦੋਂ ਚਲਿਆ ਜਦੋਂ ਚੱਕੀ ਮਾਲਕ ਸੱਤਪਾਲ ਚੌਧਰੀ ਉੱਥੇ ਪਹੁੰਚਿਆ। ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਚੱਕੀ ਨੇੜੇ ਟਾਇਰ ਦੀ ਦੁਕਾਨ 'ਤੇ ਬੈਂਕ 'ਚ ਵੀ ਸੇਂਧ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸੂਰਜ ਦੇ ਰੋਕਣ 'ਤੇ ਉਹ ਅਜਿਹਾ ਨਹੀਂ ਕਰ ਪਾਏ।

ਚੱਕੀ ਮਾਲਕ ਸੱਤਪਾਲ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਹਰਸੇਵਕ ਤੇ ਛੋਟੇ ਭਰਾ ਹਰਸੰਪਤ ਨਾਲ ਬਰਨਾਲਾ ਸੰਗਰੂਰ ਨੈਸ਼ਨਲ ਬਾਈਵੇਅ ਭਠੱਲਾਂ ਰੋਡ 'ਤੇ ਸਥਿਤ ਆਟਾ ਚੱਕੀ ਚਲਾਉਂਦੇ ਹਨ। ਸ਼ਨਿਚਰਵਾਰ ਨੂੰ ਚੱਕੀ ਬੰਦ ਕਰ ਕੇ ਉਹ ਚੱਲੇ ਗਏ ਸਨ। ਸੂਰਜ ਕੁਮਾਰ ਚੱਕੀ 'ਤੇ ਹੀ ਰਹਿੰਦਾ ਸੀ। ਸ਼ਨਿਚਰਵਾਰ ਨੂੰ ਉਹ ਉਨ੍ਹਾਂ ਤੋਂ ਰਾਤ ਦਾ ਖਾਣਾ ਲੈ ਕੇ ਚੱਕੀ 'ਤੇ ਵਾਪਸ ਗਿਆ ਸੀ ਪਰ ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਚੱਕੀ ਦਾ ਗੇਟ ਖੋਲ੍ਹਣ ਲਈ ਆਵਾਜ਼ ਲਗਾਈ ਤਾਂ ਅੰਦਰ ਤੋਂ ਕੋਈ ਜਵਾਬ ਨਹੀਂ ਆਇਆ।

ਮਾਮਲੇ 'ਚ ਡੀਐੱਸਪੀ ਸਿਟੀ ਲਖਵੀਰ ਸਿੰਘ ਟੀਵਾਣਾ ਦਾ ਕਹਿਣਾ ਹੈ ਕਿ ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਘਟਨਾ ਵਾਲੇ ਸਥਾਨ 'ਤੇ ਮੌਕਾ-ਏ-ਮੁਆਇਨਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੇੜੇ-ਤੇੜੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

Posted By: Amita Verma