ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ਾਮ ਨੂੰ ਚਾਰ ਵਜੇ ਦੇ ਕਰੀਬ ਆਈਟੀਆਈ ਚੌਕ ਬਰਨਾਲਾ 'ਚ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਇਕ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਇਕਦਮ ਹਫੜਾ ਦਫੜੀ ਮੱਚ ਗਈ। ਬੈਂਕ 'ਚ ਚੱਲੀ ਗੋ ਲ਼ੀ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਜ਼ਖ਼ਮੀ ਹੋ ਗਏ, ਉਥੇ ਹੀ ਬੈਂਕ ਮੁਲਾਜਮਾਂ ਤੇ ਬੈਂਕ 'ਚ ਹਾਜ਼ਰ ਲੋਕਾਂ 'ਚ ਭਗਦੜ ਮੱਚ ਗਈ।


ਬੈਂਕ ਸੁਰੱਖਿਆ ਮੁਲਾਜ਼ਮ ਦੀ ਰਾਈਫ਼ਲ ਨਾਲ ਚੱਲੀ ਗੋ ਲ਼ੀ

ਬੈਂਕ ਦੀ ਸੁਰੱਖਿਆ ਲਈ ਬੈਂਕ 'ਚ ਤਾਇਨਾਤ ਲਾਈਵ ਗ੍ਰੀਨ ਚੰਡੀਗੜ੍ਹ ਦੀ ਸੁਰੱਖਿਆ ਕੰਪਨੀ ਦੇ ਕਾਮੇ ਦੀ ਦੋਨਾਲੀ ਰਾਈਫਲ ਤੋਂ ਹੀ ਬੈਂਕ 'ਚ ਗੋ ਲ਼ੀ ਚੱਲਣ ਨਾਲ ਮੈਨੇਜਰ ਦੇ ਕੈਬਿਨ 'ਚ ਬੈਠੇ ਸੀਨੀਅਰ ਐਡਵੋਕੇਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਜ਼ਖ਼ਮੀ ਹੋ ਗਏ। ਭਾਵੇਂ ਬੈਂਕ 'ਚ ਇਸ ਚੱਲੀ ਗੋ ਲ਼ੀ ਨੂੰ ਬੈਂਕ ਦੇ ਆਲਾ ਅਧਿਕਾਰੀਆਂ ਨੇ ਇਸ 'ਤੇ ਟਾਲ- ਮਟੋਲ ਕੀਤਾ ਪਰ ਬੈਂਕ 'ਚ ਚੱਲੀ ਗੋ ਲ਼ੀ ਨਾਲ ਜਿੱਥੇ ਬੈਂਕ ਮੈਨੇਜਰ ਦੇ ਕੈਵਨ ਤੇ ਕੰਪਿਊਟਰ ਦਾ ਨੁਕਸਾਨ ਹੋਇਆ ਉਥੇ ਹੀ ਸਾਬਕਾ ਅਕਾਲੀ ਚੇਅਰਮੈਨ ਰੁਪਿੰਦਰ ਸੰਧੂ ਦੇ ਪੈਰ 'ਤੇ ਗੋਲੀ ਦੇ ਸ਼ਰਲੇ ਲੱਗਣ ਨਾਲ ਉਹ ਲਹੂ ਲੁਹਾਨ ਹੋ ਗਈ। ਜਿਸ ਨੂੰ ਬੈਂਕ ਹਾਜ਼ਰ ਲੋਕਾਂ ਤੇ ਬੈਂਕ ਅਧਿਕਾਰੀਆਂ ਵਲੋਂ ਗੱਡੀ 'ਚ ਪਹਿਲਾਂ ਡਾਕਟਰ ਪ੍ਰਦੀਪ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਤੇ ਉਸ ਉਪਰੰਤ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਨ੍ਹਾਂ ਨੂੰ ਟ੍ਰਾਈਡੈਂਟ ਦੀ ਐਂਬੂਲੈਂਸ ਰਾਹੀਂ ਦਾਖ਼ਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹਨ।
ਅਜਿਹੇ ਹਾਦਸੇ ਤਾਂ ਬੈਂਕਾਂ 'ਚ ਹੁੰਦੇ ਹੀ ਰਹਿੰਦੇ ਹਨ - ਨਛੱਤਰ ਸਿੰਘ

ਜਦੋਂ ਇਸ ਸਬੰਧੀ ਉਹ ਓਲਾਈਵ ਗਰੀਨ ਸੁਰੱਖਿਆ ਕਾਮਿਆਂ ਦੀ ਕੰਪਨੀ ਨਾਲ ਰਾਬਤਾ ਕੀਤਾ ਗਿਆ ਤਾਂ ਉਥੋਂ ਦੇ ਨਛੱਤਰ ਸਿੰਘ ਨੇ ਦੱਸਿਆ ਕਿ ਅਜਿਹੇ ਹਾਦਸੇ ਤਾਂ ਪੰਜਾਬ 'ਚ ਹੁੰਦੇ ਹੀ ਰਹਿੰਦੇ ਹਨ। ਬੈਂਕ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਾਬਕਾ ਫੌਜੀਆਂ ਦੇ ਹੱਥੋਂ ਰਾਈਫਲਾਂ ਡਿੱਗ ਜਾਂਦੀਆਂ ਹਨ ਜਾਂ ਰਾਈਫਲਾਂ ਦੀਆਂ ਮੋਢਿਆਂ 'ਚ ਪਾਉਣ ਵਾਲੀਆਂ ਵਧਰੀਆ ਟੁੱਟ ਜਾਂਦੀਆਂ ਹਨ। ਹਾਂ ਪਹਿਲਾਂ ਜਿੰਨੀ ਵਾਰੀ ਵੀ ਇਹ ਹਾਦਸੇ ਹੋਏ ਹਨ ਰਾਇਫ਼ਲ 'ਚੋਂ ਚੱਲੀ ਗੋ ਲ਼ੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਤੇ ਇਹ ਪਹਿਲਾ ਨੁਕਸਾਨ ਬਰਨਾਲਾ ਦੀ ਪੰਜਾਬ ਐਂਡ ਸਿੰਧ ਬੈਂਕ 'ਚ ਹੋਇਆ ਹੈ ਕਿ ਰਾਈਫਲ 'ਚੋਂ ਨਿਕਲੀ ਗੋਲੀ ਨਾਲ ਕਿਸੇ ਦਾ ਪੈਰ ਨੁਕਸਾਨਿਆ ਗਿਆ ਹੋਵੇ।


ਪੀੜਤ ਨਾਲ ਸਾਡੀ ਸੈਟਿੰਗ ਹੋ ਗਈ ਹੈਇਸ ਘਟਨਾ ਸਬੰਧੀ ਜਿਥੇ ਬੈਂਕ ਮੈਨੇਜਰ ਅਮਿਤ ਆਨੰਦ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਸੁਰੱਖਿਆ ਕਾਮਿਆਂ ਦੀ ਕੰਪਨੀ ਓਲਾਈਵ ਗਰੀਨ ਵਾਂਗ ਹੀ ਜਵਾਬ ਦਿੱਤਾ ਕਿ ਸਾਡੀ ਬੈਂਕ 'ਚ ਗੋ ਲ਼ੀ ਚੱਲਣ 'ਤੇ ਜ਼ਖ਼ਮੀ ਹੋਏ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਨਾਲ ਸਾਡੀ ਸੈਟਿੰਗ ਹੋ ਗਈ ਹੈ। ਉਹ ਹੁਣ ਕਿਸੇ ਕਿਸਮ ਦੀ ਵੀ ਕਾਰਵਾਈ ਨਹੀਂ ਚਾਹੁੰਦੇ।


ਪਟਿਆਲਾ ਪੁਲਸ ਬਰਨਾਲਾ ਦੀ ਬੈਂਕ 'ਚ ਪੁੱਜੀ

ਬੈਂਕ 'ਚ ਚੱਲੀ ਗੋਲੀ ਤੇ ਭਾਵੇਂ ਬਰਨਾਲਾ ਦੇ ਸ਼ਾਸਨ ਪ੍ਰਸ਼ਾਸਨ ਨੇ ਕੋਈ ਵੀ ਹਿਲਜੁਲ ਨਹੀਂ ਦਿਖਾਈ ਪਰ ਪਟਿਆਲਾ ਪੁਲਸ ਇਸ ਦੀ ਸ਼ਾਨ ਵੀ ਵਿਚ ਜੁਟ ਗਈ ਹੈ। ਜਿੱਥੇ ਉਨ੍ਹਾਂ ਨੇ ਬਰਨਾਲਾ ਦੀ ਬੈਂਕ ਵਿਚ ਦਸਤਕ ਦਿੰਦਿਆਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਉਥੇ ਹੀ ਉਨ੍ਹਾਂ ਨੇ ਸੁਰੱਖਿਆ ਕਾਮੇ ਦੀ ਰਾਈਫਲ 'ਚੋਂ ਨਿਕਲੀ ਗੋਲੀ ਨਾਲ ਮੈਨੇਜਰ ਦੇ ਕੈਵਨ ਤੇ ਕਾਊਂਟਰ ਦੇ ਨੁਕਸਾਨ ਦੀਆਂ ਵੀ ਤਸਵੀਰਾਂ ਖਿੱਚੀਆਂ

Posted By: Jagjit Singh