ਯਾਦਵਿੰਦਰ ਸਿੰਘ ਭੁੱਲਰ/ਮਨਿੰਦਰ ਸਿੰਘ, ਬਰਨਾਲਾ : ਟਿਕਰੀ ਬਾਰਡਰ 'ਤੇ ਹੋਏ ਕਿਸਾਨ ਕਰਨੈਲ ਸਿੰਘ ਕੈਲੇ ਦੀ ਹੋਈ ਮੌਤ 'ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦੇਣ ਉਪਰੰਤ ਬੁੱਧਵਾਰ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਸਵਾ-ਸਵਾ ਲੱਖ ਦੇ ਚੈੱਕ ਦਿੱਤੇ ਗਏ। ਪ੍ਰਸ਼ਾਸਨ ਵੱਲੋਂ ਸ਼ਹੀਦ ਕੈਲੇ ਦੀ ਭੈਣ ਲਾਭ ਕੌਰ ਨੂੰ ਇੱਕ ਲੱਖ ਪੱਚੀ ਹਜ਼ਾਰ ਰੁਪਏ ਦਾ ਮੁਆਵਜ਼ੇ ਦਾ ਚੈੱਕ ਭੇਟ ਕਰ ਦਿੱਤਾ ਗਿਆ। ਤੇ ਮਾਤਾ ਲਾਭ ਕੌਰ ਉਹ ਚੈੱਕ ਲੈ ਕੇ ਏਕਤਾ ਉਗਰਾਹਾਂ ਦੇ ਧਰਨੇ ਵਿਚ ਬਰਨਾਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਖੇ ਪਹੁੰਚ ਗਈ। ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਲੰਬੀ ਮੁਸ਼ੱਕਤ ਤੋਂ ਬਾਅਦ ਆਖ਼ਰ ਸਰਕਾਰ ਨੂੰ ਝੁਕਣਾ ਪਿਆ ਤੇ ਮਿਰਤਕ ਕਿਸਾਨ ਕੈਲੇ ਦੇ ਪਰਿਵਾਰ ਦੇ ਵਾਰਸਾਂ ਨੂੰ ਇਕ ਲੱਖ ਪੱਚੀ ਹਜ਼ਾਰ ਰੁਪਏ ਦੇ ਚਾਰ ਚੈੱਕ ਏਡੀਸੀ ਅਮਿਤ ਬੈਂਬੀ ਵੱਲੋਂ ਸੌਂਪੇ ਗਏ।

ਤੇ ਕਿਸਾਨਾਂ ਨੇ ਏਡੀਸੀ ਅਮਿਤ ਬੈਂਬੀ ਨੂੰ ਡੀਏਪੀ ਸਬੰਧੀ ਵੀ ਜਲਦ ਤੋਂ ਜਲਦ ਹੱਲ ਕਰਨ ਨੂੰ ਕਿਹਾ ਤੇ ਏਡੀਸੀ ਬੈਂਬੀ ਵਲੋਂ ਵੀ ਭਰੋਸਾ ਦਿੱਤਾ ਗਿਆ ਕਿ ਮਿਤੀ 14 ਅਕਤੂਬਰ ਨੂੰ ਗਿਆਰਾਂ ਵਜੇ ਉਹ ਕਿਸਾਨਾਂ ਨਾਲ ਡੀਏਪੀ ਉੱਤੇ ਮੀਟਿੰਗ ਕਰਨਗੇ ਤੇ ਉਸ ਦਾ ਜਲਦੀ ਤੋਂ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ।

Posted By: Susheel Khanna