v> ਸੁਰਿੰਦਰ ਗੋਇਲ, ਸ਼ਹਿਣਾ : ਥਾਣਾ ਸ਼ਹਿਣਾ ਦੇ ਪਿੰਡ ਜਗਜੀਤਪੁਰਾ ਵਿਖੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜੱਥੇਬੰਦੀ ਦੇ ਆਗੂ ਤੇਜਾ ਸਿੰਘ (60 ਸਾਲ) ਵਾਸੀ ਜਗਜੀਤਪੁਰਾ ਲੰਘੀ ਦੇਰ ਰਾਤ ਕਰੀਬ 8 ਵਜੇ ਆਪਣੇ ਘਰ ਪੱਖਾ ਲਗਾ ਕੇ ਲੰਘਣ ਲੱਗਾ ਸੀ ਤਾਂ ਪੱਖੇ ਦੀ ਤਾਰ ਦੇ ਜੋੜ ‘ਤੇ ਪੈਰ ਰੱਖਣ ਨਾਲ ਕਰੰਟ ਦੀ ਲਪੇਟ ‘ਚ ਆ ਗਿਆ ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰਾਰ ਦੇ ਦਿੱਤਾ।

Posted By: Jagjit Singh