v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਪੁਲਿਸ ਮੁਲਾਜ਼ਮਾਂ ਸਮੇਤ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਸਰਕਾਰੀ ਵਕੀਲ ਅਸੀਮ ਗੋਇਲ ਤੇ ਹਾਈਕੋਰਟ 'ਚ ਪੀਆਈਐਲ ਦਾਇਰ ਕਰਨ ਵਾਲੇ ਵਕੀਲ ਰਵੀ ਜੋਸ਼ੀ ਦੀ ਵੱਲੋਂ ਪੇਸ਼ ਹੋਏ ਆਰਐੱਸ ਰੰਧਾਵਾ ਤੇ ਹਰਿੰਦਰ ਸਿੰਘ ਰਾਣੂੰ ਦੀਆਂ ਦਲੀਲਾਂ ਨਾਲ ਸਹਿਮਤ ਨਾਮਜ਼ਦ ਦੋਸ਼ੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਜ਼ਮਾਨਤ ਅਰਜ਼ੀ ਜੰਗਸ਼ੇਰ ਸਿੰਘ ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਹੈੱਡ ਕਾਂਸਟੇਬਲ ਗਗਨਦੀਪ ਸਿੰਘ, ਏਐੱਸਆਈ ਬਲਕਾਰ ਸਿੰਘ, ਜਸਵੀਰ ਸਿੰਘ ਕਾਂਸਟੇਬਲ ਨੇ ਲਾਈ ਹੋਈ ਸੀ। ਜਾਣਕਾਰੀ ਦਿੰਦਿਆਂ ਐੱਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਹਿਰਾਸਤੀ ਪੁੱਛਗਿੱਛ 'ਚ ਸਿੱਧੂ ਮੂਸੇਵਾਲਾ ਮਾਮਲੇ 'ਚ ਦੋਸ਼ੀਆਂ ਵੱਲੋਂ ਵਰਤੀਆਂ ਗਈਆਂ ਗੱਡੀਆਂ, ਵੀਡੀਓ 'ਚ ਵਾਇਰਲ ਹੋਈ ਫਾਇਰਿੰਗ 'ਚ ਵਰਤਿਆ ਅਸਲਾ ਤੇ ਚਲਾਈਆਂ ਗੋਲ਼ੀਆਂ ਦੇ ਖੋਲ ਬਰਾਮਦ ਹੋਣਾ ਸੰਭਵ ਹੈ। ਫਾਇਰਿੰਗ ਮੌਕੇ ਮੌਜੂਦ ਰਹੇ ਹੋਰ ਵਿਅਕਤੀਆਂ ਤੇ ਸਾਜਿਸ਼ 'ਚ ਸ਼ਾਮਲ ਵਿਅਕਤੀਆਂ ਸਣੇ ਆਦਿ ਹੋਰ ਖੁਲਾਸੇ ਬਰਾਲਾ ਪੁਲਿਸ ਕਰ ਸਕਦੀ ਹੈ।

Posted By: Amita Verma