ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਆਈਓਐੱਲ ਕੈਮੀਕਲਜ਼ ਐਂਡ ਫ਼ਾਰਮਾਸਿਊਟਿਕਲਜ਼ ਲਿਮਿਟਡ ਫ਼ਤਿਹਗੜ੍ਹ ਛੰਨਾ 'ਚ ਕੰਪਨੀ ਦੇ ਐੱਮਡੀ ਵਰਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਸੈਂਟਰ ਦੇ ਕ੍ਰਿਸ਼ਨ ਕੁਮਾਰ ਨੇ ਸਾਰਿਆਂ ਨੂੰ ਯੋਗ ਆਸਨ ਕਰਵਾਏ। ਇਸ ਦੌਰਾਨ ਸੰਬੋਧਨ ਕਰਦਿਆਂ ਕੰਪਨੀ ਦੇ ਸੀਨੀਅਰ ਅਧਿਕਾਰੀ ਰਾਣਾ, ਗੋਪਾਲ ਸਿੰਗਲਾ, ਸੀਨੀਅਰ ਅਧਿਕਾਰੀ ਬਸੰਤ ਸਿੰਘ ਜਵੰਧਾ, ਪੁਨੀਤ ਕੁਮਾਰ ਨੇ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਮਨੁੱਖ ਦਾ ਮਨ ਤੇ ਸ਼ਰੀਰ ਪੂਰੀ ਤਰ੍ਹਾਂ ਿਫ਼ਟ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਭਾਰਤੀ ਸੰਸਕ੍ਰਿਤੀ ਦੀ ਸ਼ਰੀਰਿਕ ਕਸਰਤ ਦੀ ਪੁਰਾਤਨ ਵਿਧੀ ਹੈ, ਜੋਕਿ ਅੱਜ ਦੀ ਭੱਜਦੌੜ ਭਰੀ ਜਿੰਦਰੀ 'ਚ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ 'ਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਤੇ ਕਸਰਤ ਰੋਜ਼ਾਨਾ ਜੀਵਨ 'ਚ ਸੰਜੀਵਨੀ ਦੀ ਤਰ੍ਹਾਂ ਕੰਮ ਕਰਦੇ ਹਨ। ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਹਰੇਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ। ਯੋਗ ਅਧਿਆਪਕ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਜੀਵਨ 'ਚ ਯੋਗ ਕ੍ਰਿਆਵਾਂ ਅਪਣਾਉਂਣੀਆਂ ਚਾਹੀਦਾ ਹਨ ਤਾਂ ਜੋ ਅਸੀਂ ਰੋਗ ਮੁਕਤ ਹੋ ਸਕੀਏ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਵਿਅਕਤੀ ਹਰ ਤਰ੍ਹਾਂ ਦੇ ਰੋਗ ਤੋਂ ਬਚ ਜਾਂਦਾ ਹੈ। ਸਰੀਰਿਕ ਤੰਦਰੁਸਤੀ ਲਈ ਯੋਗ ਕਰਨਾ ਬਹੁਤ ਜ਼ਰੂਰੀ ਹੈ।

-੦----

ਨਿਰੋਗ ਰਹਿਣ ਲਈ ਯੋਗ ਜ਼ਰੂਰੀ : ਵਰਿੰਦਰ ਗੁਪਤਾ

ਆਈਓਐੱਲ ਕੈਮਿਕਲਜ਼ ਐਂਡ ਫ਼ਾਰਮਾਸਯੂਟਿਕਲਜ਼ ਲਿਮਿਟਡ ਫ਼ਤਿਹਗੜ੍ਹ ਛੰਨਾ 'ਚ ਕੰਪਨੀ ਐੱਮਡੀ ਵਰਿੰਦਰ ਗੁਪਤਾ ਨੇ ਦੱਸਿਆ ਕਿ ਕੰਪਨੀ ਦੇ ਕਰਮਚਾਰੀਆਂ ਨੂੰ ਬ੍ਰਾਹਮ ਮੁਦਰਾ, ਵਜਰ ਆਸਨ, ਅਨੂਲੋਮ ਵਿਲੋਮ, ਕਪਾਲਪਾਤਿ ਭ੍ਰਾਮਰੀ, ਕਟੀ ਸੰਚਾਲਨ, ਤਾੜ ਆਸਨ ਤੇ ਹੋਰ ਕਸਰਤਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮਾਨਸਿਕ ਪਰੇਸ਼ਾਨੀਆਂ ਤੋਂ ਨਿਜਾਤ ਦਵਾਉਣ ਲਈ ਯੋਗ ਤੇ ਧਿਆਨ ਦਾ ਵੀ ਅਭਿਆਸ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨਿਰੋਗ ਰਹਿਣ ਲਈ ਯੋਗ ਨੂੰ ਅਪਨਾਉਣਾ ਚਾਹੀਦਾ ਹੈ।