ਕਰਮਜੀਤ ਸਿੰਘ ਸਾਗਰ,ਧਨੌਲਾ - ਬਿਜਲੀ ਬੋਰਡ ਧਨੌਲਾ ਦੇ ਸਮੂਹ ਮੁਲਾਜਮਾਂ ਨੇ ਆਪਣੀਆ ਮੰਗਾਂ ਨੂੰ ਲੈ ਅਚਾਨਕ ਗਰਿੱਡ ਦੀ ਚੈਕਿੰਗ ਕਰਨ ਆਏ ਵਿਭਾਗ ਦੇ ਚੈਅਰਮੈਨ ਨੂੰ ਕਾਲੇ ਬਿੱਲੇ ਲਾ ਕੇ ਗਰਿੱਡ ਦੇ ਗੇਟ ਅੱਗੇ ਘੇਰ ਕੇ ਜੰਮ ਕੇ ਵਿਭਾਗ ਤੇ ਸਰਕਾਰ ਵਿਰੁੱਧ ਜੰਮਕੇ ਨਆਰੇਬਾਜ਼ੀ ਕੀਤੀ। ਸਾਂਝਾ ਫੋਰਮ ਦੇ ਆਗੂ ਗੁਰਚਰਨ ਸਿੰਘ ਡਵਿਜ਼ਨ ਪ੍ਰਧਾਨ ਦਿਹਾਤੀ , ਸ਼ਹਿਰੀ ਮੀਤ ਮੀਤ ਪ੍ਰਧਾਨ ਰਾਮਪਾਲ, ਮੋਹਨ ਸਿੰਘ ਸਰਕਲ ਪ੍ਰਧਾਨ, ਜੱਗਾ ਸਿੰਘ ਪ੍ਰਧਾਨ, ਰਾਜ ਸਿੰਘ, ਗੁਰਜੰਟ ਸਿੰਘ ਆਦਿ ਨੇ ਵਿਭਾਗ ਦੇ ਚੈਅਰਮੈਨ ਬਲਦੇਵ ਸਿੰਘ ਸਰਾਂ ਨੂੰ ਦੱਸਿਆ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਕੇ ਮੁੱਕਰ ਗਈ ਹੈ।

ਉਸ ਕੀਤੇ ਸਮਝੌਤੋ ਨੂੰ ਲਾਗੂ ਕੀਤਾ ਜਾਵੇ, ਠੇਕੇਦਾਰੀ ਭਰਤੀ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਚੇਅਰਮੈਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਾਡੀਆਂ ਮੰਗਾਂ ਵੱਲਸ ਸਰਕਾਰ ਤੇ ਵਿਭਾਗ ਗੌਰ ਨਹੀਂ ਕਰਦੇ ਤਾਂ ਸੰਘਰਸ਼ ਵੱਡੀ ਪੱਧਰ 'ਤੇ ਵਿੱਢਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ ਤੇ ਵਿਭਾਗ ਹੋਵੇਗਾ। ਇਸ ਮੌਕੇ ਜੇਈ ਸੰਕਰ ਸਿੰਘ, ਜੇਈ ਕਰਮਜੀਤ ਸਿੰਘ, ਜੇਈ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸੈਕਟਰੀ, ਸੰਤ ਸਿੰਘ ਸਾਬਕਾ ਸਰਕਲ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ, ਗੁਰਜੰਟ ਸਿੰਘ, ਭੂਰਾ ਸਿੰਘ ਆਦਿ ਹਾਜ਼ਰ ਸਨ।

Posted By: Amita Verma